ਪੈਰਿਸ 29 ਜੂਨ ( ਭੱਟੀ ਫਰਾਂਸ ) ਜੇਹਾ ਚੀਰੀ ਲਿਖਿਆ ਤੇਹਾ ਕਰਮਿ ਕਮਾਹਿ, ਘਲਹਿ ਆਵਹਿ ਨਾਨਕਾ ਸਦੈਹਿ ਉੱਠੀ ਜਾਹਿ ਦੇ ਮਹਾਂਵਾਕਿ ਅਨੁਸਾਰ ਪੀ ਟੀ ਸੀ ਦੇ ਫਰਾਂਸ ਤੋਂ ਪੱਤਰਕਾਰ ਸਰਦਾਰ ਸੁਖਵੀਰ ਸਿੰਘ ਕੰਗ ਦੇ ਪੂਜਨੀਕ ਮਾਤਾ ਚਰਨ ਕੌਰ ਆਪਣੇ ਸਵਾਸਾਂ ਦੀ ਜਿੰਦਗੀ ਨੂੰ ਪੂਰੀ ਕਰਦੇ ਹੋਏ ਗੁਰਚਰਨਾਂ ਵਿੱਚ ਜਾ ਬਿਰਾਜੇ ਹਨ, ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ | ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ਼ ਕੰਗ ਪ੍ਰੀਵਾਰ ਨੂੰ ਜਿਹੜਾ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ | ਕੰਗ ਸਾਹਿਬ ਦੀ ਮਾਤਾ ਦੇ ਅਕਾਲ ਚਲਾਣੇ ਉੱਪਰ ਜਥੇਦਾਰ ਗੁਰਦਿਆਲ ਸਿੰਘ ਜੀ ਖਾਲਸਾ, ਵਿਨੋਦ ਬਠਿੰਡਾ, ਡੋਗਰ ਮੱਲ, ਰਾਜਬੀਰ ਸਿੰਘ ਤੁੰਗ ਅਤੇ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਅਸੀਂ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਵਿਛੁੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਕੰਗ ਪ੍ਰੀਵਾਰ ਨੂੰ ਪਰਮਾਤਮਾ ਦਾ ਭਾਣਾ ਮਿਠਾ ਕਰਕੇ ਮੰਨਣ ਦਾ ਬਲ ਬਖਸ਼ੇ |





