*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਨੈਸ਼ਨਲ ਡਾਕਟਰਜ਼ ਡੇਅ ਉੱਤੇ ਡਾਕਟਰਾਂ ਦੇ ਪ੍ਰਤੀ ਕੀਤਾ ਧੰਨਵਾਦ*

शिक्षा
Spread the love

ਜਲੰਧਰ, 30 ਜੂਨ (ਦਾ ਮਿਰਰ ਪੰਜਾਬ)— ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਤੇ ਕਪੂਰਥਲਾ ਰੋਡ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨ ਅਤੇ ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਨੈਸ਼ਨਲ ਡਾਕਟਰਜ਼ ਡੇਅ ਦੇ ਮੌਕੇ ਉੱਤੇ ਗਤੀਵਿਧੀਆਂ ਵਿੱਚ ਭਾਗ ਲੈ ਕੇ ਡਾਕਟਰਾਂ ਦੇ ਮਹਾਨ ਕਾਰਜਾਂ ਅਤੇ ਸਮਾਜ ਦੇ ਪ੍ਰਤੀ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੇ ਲਈ ਆਭਾਰ ਵਿਅਕਤ ਕੀਤਾ। ਕਾਲਜ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਵੀਡੀਓ ਦੁਆਰਾ ਸਵੈ ਰਚਿਤ ਕਵਿਤਾਵਾਂ ਅਤੇ ਸਪੀਚ ਪ੍ਰਸਤੁਤ ਕੀਤੀ ਅਤੇ ਕੋਵਿਡ-19 ਮਹਾਂਮਾਰੀ ਦੇ ਚਲਦੇ ਮੁਸ਼ਕਿਲ ਸਮੇਂ ਵਿਚ ਲੋਕਾਂ ਦੇ ਪ੍ਰਤੀ ਉਨ੍ਹਾਂ ਦੀ ਸੇਵਾ ਭਾਵਨਾ ਦੇ ਲਈ ਆਭਾਰ ਵਿਅਕਤ ਕੀਤਾ। ਵਿਦਿਆਰਥੀਆਂ ਨੇ ਦੱਸਿਆ ਕਿ ਕਿਸ ਪ੍ਰਕਾਰ ਡਾਕਟਰ ਸਮਾਜ ਦੇ ਹਰੇਕ ਮੈਂਬਰ ਦੀ ਸਿਹਤ ਦੀ ਦੇਖਭਾਲ ਕਰਦੇ ਹਨ। ਦਿਨ ਰਾਤ ਮਾਨਵਤਾ ਦੀ ਸੇਵਾ ਵਿੱਚ ਰਹਿੰਦੇ ਹੋਏ ਆਪਣੇ ਪਰਿਵਾਰ ਦੇ ਲਈ ਕੁਰਬਾਨੀ ਦਿੰਦੇ ਹਨ। ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਸੁੰਦਰ ਬੈਜ ਬਣਾ ਕੇ ਆਪਣੇ ਫੈਮਿਲੀ ਡਾਕਟਰ ਨੂੰ ਲਗਾਏ ਅਤੇ ਇਸ ਪ੍ਰਕਾਰ ਇਸ ਮੌਕੇ ਉਤੇ ਖਿੱਚੀਆਂ ਗਈਆਂ ਫੋਟੋਆਂ ਨੂੰ ਸਕੂਲ ਦੀ ਫੇਸਬੁੱਕ ਪੇਜ ਉੱਤੇ ਸਾਂਝਾ ਕੀਤਾ। ਇਸ ਤੋਂ ਬਿਨਾਂ ਸਤਵੀਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਡਾਕਟਰਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੀ ਯੂਨੀਫਾਰਮ ਦੇ ਲਈ ਬਹੁਤ ਹੀ ਸੁੰਦਰ ਕੈਪਸ਼ਨ ਲਿਖ ਕੇ ਭੇਜੇ। ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਡਾਕਟਰਾਂ ਦੇ ਕੋਟ ਦਾ ਚਿੱਤਰ ਬਣਾ ਕੇ ਉਸ ਉੱਤੇ ਆਪਣੀ ਫੈਮਿਲੀ ਡਾਕਟਰ ਦਾ ਨਾਮ ਲਿਖ ਕੇ ਤਸਵੀਰ ਨੂੰ ਸਕੂਲ ਫੇਸਬੁੱਕ ਪੇਜ ਦੇ ਉੱਤੇ ਸਾਂਝਾ ਕੀਤਾ। ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਸੁੰਦਰ ਪੇਂਟਿੰਗਜ਼ ਬਣਾ ਕੇ ਡਾਕਟਰਾਂ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ।

Leave a Reply

Your email address will not be published. Required fields are marked *