*ਛੇਵੀਂ ਪਾਤਿਸਾਹੀ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਚਾਰ ਜੁਲਾਈ ਨੂੰ ਪੈਰਿਸ ‘ਚ ਬਹੁਤ ਹੀ ਸ਼ਰਧਾ ਸਾਹਿਤ ਮਨਾਇਆ ਜਾਵੇਗਾ-ਖਾਲਸਾ*

विदेश
Spread the love

ਪੈਰਿਸ 2 ਜੁਲਾਈ ( ਭੱਟੀ ਫਰਾਂਸ ) ਪੈਰਿਸ ਤੋਂ ਮਿਲੀਆਂ ਸੂਚਨਾਵਾਂ ਮੁਤਾਬਿਕ ਗੁਰਦਵਾਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੇ ਸੇਵਾਦਾਰ ਭਾਈ ਕੁਲਦੀਪ ਸਿੰਘ ਖਾਲਸਾ ਦੇ ਸਮੂੰਹ ਪ੍ਰੀਵਾਰ ਵਲੋਂ ਦੋ ਜੁਲਾਈ ਨੂੰ ਸ਼੍ਰੀ ਅਖੰਡ ਪਾਠਿ ਸਾਹਿਬ ਰੱਖਵਾਏ ਜਾ ਰਹੇ ਹਨ, ਜਿਨ੍ਹਾਂ ਦੇ ਭੋਗ ਨਿਰਵਿੱਘਣਤਾ ਸਾਹਿਤ ਚਾਰ ਜੁਲਾਈ ਨੂੰ ਗੁਰਦਵਾਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਲਾ –ਬੁਰਜੇ ਵਿਖੇ ਦਸ ਵਜੇ ਸਵੇਰੇ ਪਾਏ ਜਾਣਗੇ | ਇਹ ਆਖੰਡ ਪਾਠ ਸਾਹਿਬ, ਭਾਈ ਕੁਲਦੀਪ ਸਿੰਘ ਖਾਲਸਾ ਦੇ ਪ੍ਰੀਵਾਰ ਵਲੋਂ ਛੇਵੀਂ ਪਤਿਸ਼ਾਹੀ ਦਾ ਪ੍ਰਕਾਸ਼ ਪੁਰਬ ਜਿਹੜਾ ਕਿ ਇਸੇ ਹਫਤੇ ਹੀ ਹੈ ਨੂੰ ਸ਼ਰਧਾ ਸਾਹਿਤ ਮਨਾਉਣ ਵਾਸਤੇ ਕਰਵਾਇਆ ਜਾ ਰਿਹਾ ਹੈ, ਪ੍ਰਕਾਸ਼ ਪੁਰਬ ਸਬੰਧੀ ਰਖਵਾਏ ਗਏ ਸ਼੍ਰੀ ਆਖੰਡਪਾਠਾਂ ਦੇ ਭੋਗ ਦੀ ਅਰਦਾਸ ਮੌਕੇ ਗੁਰੂ ਘਰ ਦੇ ਵਜੀਰ ਵਲੋਂ ਭਾਈ ਕੁਲਦੀਪ ਸਿੰਘ ਖਾਲਸਾ ਦੇ ਵੱਡੇ ਵਡੇਰਿਆਂ ਦੀ ਯਾਦ ਨੂੰ ਤਾਜਾ ਕਰਨ ਵਾਸਤੇ ਵੀ ਅਰਦਾਸ ਬੇਨਤੀ ਕੀਤੀ ਜਾਵੇਗੀ | ਖਾਲਸਾ ਪ੍ਰੀਵਾਰ ਵਲੋਂ ਫਰਾਂਸ ਦੀਆਂ ਸਮੂੰਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਦੀ ਹੈ ਕਿ ਆਪ ਸਭ ਤਿੰਨੋਂ ਦਿਨ ਹੀ ਗੁਰਦਵਾਰਾ ਸਾਹਿਬ ਹਾਜਰੀਆਂ ਭਰ ਕੇ ਗੁਰਬਾਣੀ ਸੁਣੋ ਤੇ ਗੁਰਚਰਨਾਂ ਨਾਲ਼ ਜੁੜ ਕੇ ਆਪਣਾ ਜੀਵਨ ਸਫਲਾ ਕਰੋ ਜੀ | ਖਾਲਸਾ ਪ੍ਰੀਵਾਰ ਵਲੋਂ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਗੁਰੂ ਕੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਤਿੰਨੇ ਦਿਨ ਅਟੁੱਟ ਵਰਤਾਏ ਜਾਣਗੇ |

Leave a Reply

Your email address will not be published. Required fields are marked *