*ਸੁਖਬੀਰ ਬਾਦਲ ਵਲੋਂ ਪੰਜਾਬ ਦੀ ਜਨਤਾ ਨਾਲ਼ ਕੀਤੇ ਚੋਣ ਵਾਅਦਿਆਂ ਦੀ ਸ਼੍ਰੋਮਣੀ ਅਕਾਲੀ ਦਲ ਯੂਰੋਪ ਨੇ ਕੀਤੀ ਪ੍ਰੋੜਤਾ-ਡੋਗਰਾਂਵਾਲ, ਭੁੰਗਰਨੀ ਅਤੇ ਭੱਟੀ ਫਰਾਂਸ*

विदेश
Spread the love

ਪੈਰਿਸ 5 ਜੁਲਾਈ ( ਦਾ ਮਿਰਰ ਪੰਜਾਬ ) ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਵਾਅਦੇ ਪੰਜਾਬ ਦੀ ਜਨਤਾ ਨਾਲ਼ ਕੀਤੇ ਹਨ, ਉਨ੍ਹਾਂ ਵਾਅਦਿਆਂ ਦੀ ਪ੍ਰੋੜਤਾ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਯੂਰੋਪ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾਂ, ਸਪੇਨ ਦੇ ਲਾਭ ਸਿੰਘ ਭੰਗੂ, ਸਵਿੱਸ ਦੇ ਕੁਲਵੰਤ ਸਿੰਘ ਡੱਡੀਆਂ, ਫਰਾਂਸ ਦੇ ਜਸਵੰਤ ਸਿੰਘ ਭਦਾਸ ਅਤੇ ਨੌਰਵੇ ਦੇ ਪ੍ਰਧਾਨ ਮਸਤਾਨ ਸਿੰਘ ਨੌਰਾ, ਇਟਲੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਂਵਾਲ, ਕੁਲਦੀਪ ਸਿੰਘ ਖਾਲਸਾ ਫਰਾਂਸ, ਜਗਜੀਤ ਸਿੰਘ ਇਟਲੀ, ਕਰਨੈਲ ਸਿੰਘ ਸਵਿੱਸ ਅਤੇ ਹਰਦੀਪ ਸਿੰਘ ਬੋਦਲ ਆਦਿ ਨੇ ਕਿਹਾ ਕਿ ਇਹ ਵਾਅਦੇ ਹੂ-ਬ-ਹੂ ਪੂਰੇ ਕੀਤੇ ਜਾਣਗੇ ਜੇਕਰ ਪੰਜਾਬ ਵਿੱਚ ਪੰਜਾਬ ਦੀ ਜਨਤਾ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਵੋਟਾਂ ਪਾ ਕੇ ਸਰਕਾਰ ਬਣਵਾ ਦੇਵੇ ਤਾਂ ਹਰ ਚੋਣ ਵਾਅਦਾ ਪੂਰਾ ਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਰੋਪ ਵੀ ਆਪਣਾ ਰਸੂਖ ਵਰਤ ਕੇ ਪੰਜਾਬ ਦੀ ਜਨਤਾ ਦੇ ਉਜਵਲ ਭਵਿੱਖ ਬਾਰੇ ਸੋਚੇਗਾ ਅਤੇ ਇਸ ਦੇ ਨਾਲ਼ ਨਾਲ਼ ਕਿਸਾਨਾਂ ਦਾ ਵੀ ਹਰ ਪੱਖ ਤੋਂ ਸਾਥ ਦਿੱਤਾ ਜਾਵੇਗਾ | ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਸੀ ਉਹ ਪੂਰਾ ਕੀਤਾ ਸੀ ਤੇ ਹੁਣ ਵੀ ਉਹ ਹੀ ਪਰਕਿਰਿਆ ਦੁਹਰਾਈ ਜਾਵੇਗੀ |​

Leave a Reply

Your email address will not be published. Required fields are marked *