*ਪਿੰਡ ਬੱਲੜਵਾਲ ਵਿੱਚ ਅਨ੍ਹੇਵਾਹ ਗੋਲੀਵਾਰੀ- ਇਕੋਂ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ*

क्राइम पंजाब
Spread the love

ਬਟਾਲਾ (ਦਾ ਮਿਰਰ ਪੰਜਾਬ) – ਪਿੰਡ ਬੱਲੜਵਾਲ ਵਿੱਚ ਵਿਵਾਦ ਦੇ ਚਲਦੇ ਹੋਈ ਤਕਰਾਰ ਕਾਰਨ ਇਕ ਧਿਰ ਵੱਲੋਂ ਅਨ੍ਹੇਵਾਹ ਗੋਲੀਆਂ ਚਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਲੱਗਣ ਕਾਰਨ ਇਕੋਂ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ’ਚ ਦੋ ਹੋਰ ਨੌਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਹਾਲੇਕਿ ਇਹ ਨਹੀਂ ਪਤਾ ਲਗਾਇਆ ਜਾ ਸਕਿਆ ਕਿ ਮਾਮਲਾ ਜ਼ਮੀਨੀ ਵਿਵਾਦ ਨਾਲ ਜੁੜਿਆ ਹੈ ਜਾ ਲੜਕੀ ਨਾਲ ਛੇੜਛਾੜ ਦਾ ਨਾਲ।ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬੱਲੜਵਾਲ ਨੇ ਦੱਸਿਆ ਕਿ ਅੱਜ ਚੜ੍ਹਦੀ ਸਵੇਰ ਉਨ੍ਹਾਂ ਦੇ ਹੀ ਪਿੰਡ ਦੇ 2 ਵਿਅਕਤੀਆਂ ਨੇ ਉਸ ਦੇ ਪਰਿਵਾਰ ’ਤੇ ਅਨ੍ਹੇਵਾਹ ਗੋਲੀਆਂ ਚੱਲਾ ਦਿੱਤੀਆਂ। ਫਾਇਰਿੰਗ ਕਰਕੇ ਉਸ ਦੇ ਪਿਤਾ ਮੰਗਲ ਸਿੰਘ, ਉਸ ਦੇ ਪੁੱਤਰ ਬਬਨਦੀਪ ਸਿੰਘ ਅਤੇ ਉਸ ਦੇ 2 ਭਰਾਵਾਂ ਸੁਖਵਿੰਦਰ ਸਿੰਘ ਅਤੇ ਜਸਵੀਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦੇ 2 ਭਤੀਜੇ ਹਰਮਨਦੀਪ ਸਿੰਘ ਅਤੇ ਜਸ਼ਪ੍ਰੀਤ ਸਿਘ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *