ਫਗਵਾੜਾ ( ਦਾ ਮਿਰਰ ਪੰਜਾਬ ) ਗਰਮੀ ਕਾਰਨ ਪੰਜਾਬ ਸਮੇਤ ਪੂਰਾ ਭਾਰਤ ਬੇਹਾਲ ਹੈ।ਜਿਸ ਦੇ ਨਤੀਜੇ ਵਜੋਂ ਪਾਣੀ ਦੀ ਕਮੀ ਕਾਰਨ ਕਿਸਾਨ ਅਤੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅੱਤ ਦੀ ਪੈ ਰਹੀ ਗਰਮੀ ਤੋਂ ਛੁਟਕਾਰਾਂ ਪਾਉਣ ਲਈ ਰੱਬ ਅੱਗੇ ਅਰਦਾਸਾ ਕੀਤੀਆ ਜਾ ਰਹੀਆਂ ਹਨ।ਕਿ ਰੱਬਾ ਰੱਬਾ ਮੀਂਹ ਪਾ।ਫਗਵਾੜਾ ਦੇ ਨਜ਼ਦੀਕ ਪੈਂਦੇ ਪਿੰਡ ਪਲਾਹੀ ਵਿਖੇ ਅੱਜ ਔਰਤਾ ਨੇ ਇਕੱਠੇ ਹੋ ਕੇ ਇੰਦਰ ਦੇਵਤਾਂ ਨੂੰ ਖੁਸ਼ ਕਰਨ ਲਈ ਤੇ ਮੀਂਹ ਪਵਾਉਣ ਲਈ ਪਿੰਡ ਵਿੱਚ ਪੁਰਾਣੀ ਪਰੰਪਰਾਂ ਅਨੁਸਾਰ ਗੁੱਡੀ ਫੂਕੀ ਗਈ ਤੇ ਪਿੰਡ ਵਿੱਚ ਦਲੀਆਂ ਵੰਡਿਆ ਗਿਆ। ਇਸ ਮੌਕੇ ਬਲਵਿਦਰ ਕੌਰ, ਪਰਮਜੀਤ ਕੌਰ, ਨਿਰਮਲ ਕੌਰ, ਗੁਰਪਾਲ ਕੌਰ, ਕੁਲਵੰਤ ਕੌਰ, ਭਜ਼ਨ ਕੌਰ ਬਸਰਾ, ਮੁਸਕਾਨ ਸਮੇਤ ਭਾਰੀ ਗਿਣਤੀ ‘ਚ ਪਿੰਡ ਦੀਆਂ ਔਰਤਾ ਤੇ ਬੱਚੇ ਹਾਜ਼ਰ ਸਨ।





