*ਕਾਂਗਰਸ ਦਾ ਕਾਟੋ ਕਲੇਸ਼-ਹੁਣ ਇਸ ‘ਰਾਜੇ’ ਨੇ ਲਿਆ ਵਜ਼ੀਰ ਨਾਲ ਪੰਗਾ*

पंजाब पॉलिटिक्स
Spread the love

ਜਲੰਧਰ( ਦਾ ਮਿਰਰ ਪੰਜਾਬ)-ਪੰਜਾਬ ਕਾਂਗਰਸ ਵਿੱਚ ਇਹਨੀਂ ਦਿਨੀਂ ਰਾਜੇ ਵਜ਼ੀਰਾਂ ਨਾਲ ਲੜਦੇ ਦਿਖਾਈ ਦੇ ਰਹੇ ਹਨ। ਪਹਿਲਾਂ ਮਹਾਰਾਜੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨਾਲ ਪੰਗਾ ਲੈ ਰਖਿਆ ਹੈ ਇਹ ਪੰਗਾ ਨਿਬੜਨ ਦੇ ਕਰੀਬ ਨਹੀ ਆ ਰਿਹਾ ਤੇ ਦੂਜੇ ਪਾਸੇ ਇਕ ਹੋਰ ਰਾਜੇ ਨੇ ਪੰਜਾਬ ਦੇ ਵਜ਼ੀਰ ਮਨਪ੍ਰੀਤ ਸਿੰਘ ਬਾਦਲ ਨਾਲ ਲੈ ਲਿਆ ਹੈ । ਹੁਣ ਜਿਸ ਨੇ ਵਜ਼ੀਰ ਨਾਲ ਸਿੰਗ ਫਸਾਏ ਹਨ ਉਹ ਹੈ ਰਾਜਾ ਵੜਿੰਗ ਦੇਖੋ ਕੀ ਕਹਿ ਰਿਹਾ ਹੈ ਰਾਜਾ ਵੜਿੰਗ ਮਨਪ੍ਰੀਤ ਬਾਦਲ ਨੂੰ

ਅੱਜ ਇਹ ਜਾਣ ਕੇ ਮਨ ਦੁਖੀ ਹੋਇਆ ਕੇ ਅਕਾਲੀ ਦਲ ਦੀ ਮਿਲੀ ਭੁਗਤ ਨਾਲ ਕਾਂਗਰਸ ਪਾਰਟੀ ਵਿੱਚ ਆਏ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਸ਼ਰੇਆਮ ਅਕਾਲੀ ਦਲ ਦੇ ਲੋਕਾਂ ਨੂੰ 15-15 ਲੱਖ ਦੇ ਚੈੱਕ ਦੇਕੇ ਹੌਂਸਲਾ ਹਫਜਾਈ ਕਰ ਰਹੇ ਹਨ ।
ਇਹ ਉਹੀ ਤੁਹਾਡੇ ਤਾਇਆ ਜੀ ਦੇ ਅਕਾਲੀ ਦਲ ਵਾਲੇ ਨੇ ਜਿਨ੍ਹਾਂ ਨੂੰ ਛੱਡ ਕੇ ਮੰਤਰੀ ਜੀ ਤੁਸੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਸੀ । ਸਭ ਕੁਝ ਤਾਂ ਦੇ ਦਿੱਤਾ ਤੁਹਾਨੂੰ ਕਾਂਗਰਸ ਪਾਰਟੀ ਨੇ ਫਿਰ ਕਿਉਂ ਕਿਸ ਗਲ ਤੋਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹੋ ।
ਯਾਦ ਰੱਖਣਾ ਕਾਂਗਰਸ ਵਿੱਚ ਰਹਿ ਕੇ ਅਕਾਲੀ ਦਲ ਦੀ ਸਪੋਰਟ ਕਰਨਾ ਤੁਹਾਡਾ ਰਾਜਨੀਤਕ ਜੀਵਨ ਤਬਾਹ ਕਰ ਦੇਵੇਗੀ ਅਤੇ ਪੰਜਾਬੀ ਇਸ ਗੱਲ ਨੂੰ ਭੁੱਲਣਗੇ ਨਹੀਂ ।
ਪਿਛਲੇ 4 ਸਾਲ ਦੇ ਤੁਹਾਡੇ ਵਿਤ ਮੰਤਰੀ ਦੇ ਤੌਰ ਤੇ ਕਰੇ ਕੰਮਾਂ ਨੇ ਪੰਜਾਬ ਦੇ ਹਰ ਵਰਗ ਨੂੰ ਕਾਂਗਰਸ ਸਰਕਾਰ ਦੇ ਵਿਰੁੱਧ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਦਿੱਤਾ ।ਕੱਲ੍ਹ ਹੀ ਤੁਹਾਡੇ ਹਲਕੇ ਵਿੱਚ ਹਜਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਮੁਲਾਜ਼ਮ ਤੁਹਾਡਾ ਵਿਰੌਧ ਕਰ ਕੇ ਗਏ ਹਨ ।
ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਵੀ ਹੁਣ ਤੁਹਾਡੀ 75-25 ਵਾਲੀ ਖੇਡ ਸਮਝ ਆਉਣ ਲੱਗ ਪਈ ਹੈ ।
ਹੁਣ ਇਸ ਤੋਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਬਚਣ ਦੀ ਜਰੂਰਤ ਹੈ ।

 

 

Leave a Reply

Your email address will not be published. Required fields are marked *