ਚੰਡੀਗੜ੍ਹ ( ਦਾ ਮਿਰਰ ਪੰਜਾਬ )-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਜ਼ਦੀਕੀ ਰਹੇ ਰਾਣਾ ਰੰਧਾਵਾ ਨੂੰ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ , ਉਨ੍ਹਾਂ ਦੀ ਜਗ੍ਹਾ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਿਤਿਨ ਅਗਰਵਾਲ ਨੂੰ ਲਗਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਰਾਣਾ ਰੰਧਾਵਾ ਕੈਪਟਨ ਧੜੇ ਦੇ ਲੀਡਰ ਸਨ , ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜੋ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਹਨ ਨੇ ਕੈਪਟਨ ਦੇ ਨਜ਼ਦੀਕੀਆਂ ਨੂੰ ਅਹੁਦਿਆ ਤੋਂ ਫਾਰਗ਼ ਕਰਨ ਦਾ ਕੰਮ ਆਰੰਭਿਆ ਗਿਆ ਹੈ ਇਸੇ ਲੜੀ ਦੇ ਤਹਿਤ ਰਾਣਾ ਰੰਧਾਵਾ ਨੂੰ ਵੀ ਚੇਅਰਮੈਨ ਦੇ ਅਹੁਦੇ ਤੋਂ ਹਟਾਇਆ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀ ਕੈਬਨਿਟ ਮੰਤਰੀ ਸਰਦਾਰ ਪਰਗਟ ਸਿੰਘ ਖਿਲਾਫ ਵੀ ਰਾਣਾ ਰੰਧਾਵਾ ਨੇ ਬਿਆਨ ਦਿੱਤੇ ਸਨ ਜਿਸ ਤੋਂ ਬਾਅਦ ਰਾਣਾ ਰੰਧਾਵਾ ਖਿਲਾਫ ਸਿੱਧੂ ਧੜੇ ਵਿੱਚ ਵਿਰੋਧ ਪਾਇਆ ਜਾ ਰਿਹਾ ਸੀ।





