*ਤਲਵਾਡ਼ਾ ‘ਚ ਭਾਜਪਾ ਵੱਲੋਂ ਬਿਜਲੀ ਕੱਟਾਂ ਖ਼ਿਲਾਫ਼ ਰੋਸ ਪ੍ਰਦਰਸ਼ਨ, ਰਾਜਪੁਰਾ ਘਟਨਾਂ ’ਤੇ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ*

पंजाब
Spread the love

ਤਲਵਾਡ਼ਾ,12 ਜੁਲਾਈ( ਦਾ ਮਿਰਰ ਪੰਜਾਬ)-ਇੱਥੇ ਭਾਜਪਾ ਵਰਕਰਾਂ ਨੇ ਬਿਜਲੀ ਕੱਟਾਂ ਅਤੇ ਪੰਜਾਬ ਭਰ ‘ਚ ਭਾਜਪਾ ਆਗੂਆਂ ’ਤੇ ਕੀਤੇ ਜਾ ਰਹੇ ਹਮਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਮੰਡਲ ਤਲਵਾਡ਼ਾ ਦੇ ਮਹਾਮੰਤਰੀ ਮਾ ਮੋਹਿੰਦਰ ਸਿੰਘ ਨੇ ਕੀਤੀ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਰਘੁਨਾਥਾ ਰਾਣਾ, ਦਲਜੀਤ ਸਿੰਘ ਜੀਤੂ, ਅਸ਼ੋਕ ਸੱਭਰਵਾਲ, ਸੰਜੀਵ ਜ਼ਖ਼ਮੀ ਆਦਿ ਨੇ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਕੈਪਟਨ ਸਰਕਾਰ ਦੀਆਂ ਗਲ਼ਤ ਨੀਤੀਆਂ ਕਾਰਨ ਸੂਬੇ ‘ਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ, ਲੋਕ ਅੱਤ ਦੀ ਗਰਮੀ ‘ਚ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹਨ, ਕੰਢੀ ਖ਼ੇਤਰ ‘ਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਨੀਮ ਪਹਾਡ਼ੀ ਪਿੰਡਾਂ ‘ਚ ਪੀਣ ਵਾਲੇ ਪਾਣੀ ਦੀ ਕਿਲੱਤ ਪੈਦਾ ਹੋ ਗਈ ਹੈ। ਭਾਵੇਂ ਕਿ ਤਲਵਾਡ਼ਾ ਖ਼ੇਤਰ ਦੇ ਕਾਫ਼ੀ ਪਿੰਡਾਂ ਨੂੰ ਕੱਟ ਮੁਕਤ ਕਰ ਦਿੱਤਾ ਗਿਆ ਹੈ ,ਪਰ ਬਲਾਕ ਹਾਜੀਪੁਰ ਨਾਲ ਲੱਗਦੇ ਕਰੀਬ ਇੱਕ ਦਰਜਨ ਪਿੰਡਾਂ ‘ਚ ਹਾਲਾਤ ਅਜੇ ਵੀ ਜਿਉਂ ਦੇ ਤਿਉਂ ਹੀ ਬਣੇ ਹੋਏ ਹਨ। ਮਾ ਰਾਧੇ ਸ਼ਾਮ, ਸੁਨੀਲ ਠਾਕੁਰ, ਕੁਲਦੀਪ ਚਤਰੂ, ਰਜਨੀਸ਼ ਬਿੱਟੂ ਨੇ ਲੰਘੇ ਦਿਨੀਂ ਰਾਜਪੁਰਾ ‘ਚ ਸਰਕਾਰ ਅਤੇ ਪੁਲੀਸ ਦੀ ਸ਼ਹਿ ’ਤੇ ਕਿਸਾਨਾਂ ਦੀ ਆਡ਼ ਵਿੱਚ ਗੁੰਡਾ ਅਨਸਰਾਂ ਵੱਲੋਂ ਭਾਜਪਾ ਆਗੂਆਂ ’ਤੇ ਕੀਤੇ ਹਮਲੇ ਦੀ ਕਰਡ਼ੇ ਸ਼ਬਦਾਂ ‘ਚ ਨਿਖੇਧੀ ਕੀਤੀ। ਉਨ੍ਹਾਂ ਕਾਂਗਰਸ ਸਰਕਾਰ ’ਤੇ ਅਮਨ ਕਾਨੂੰਨ ਛਿੱਕੇ ਟੰਗ ਅਤੇ ਲੋਕਤੰਤਰ ਦੀ ਹੱਤਿਆ ਕਰਨ ਦੇ ਦੋਸ਼ ਲਗਾਏ। ਇਸ ਉਪਰੰਤ ਭਾਜਪਾਈਆਂ ਨੇ ਰੋਸ ਮਾਰਚ ਕੱਢਿਆ, ਸੂਬੇ ‘ਚ ਵਿਗਡ਼ਦੀ ਕਾਨੂੰਨ ਵਿਵਸਥਾ ਅਤੇ ਨੀਮ ਪਹਾਡ਼ੀ ਪਿੰਡਾਂ ਨੂੰ ਬਿਜਲੀ ਕੱਟ ਮੁਕਤ ਕਰਨ ਲਈ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਤਲਵਾਡ਼ਾ ਨੂੰ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਰਪੰਚ ਮਲਕੀਅਤ ਸਿੰਘ, ਧਰਮ ਸਿੰਘ, ਮਨੋਹਰ ਲਾਲ, ਹੁਸਨ ਲਾਲ, ਰੋਹਿਤ, ਦੀਪਕ ਸ਼ਰਮਾ, ਸੰਜੀਵ ਭਾਰਦਵਾਜ, ਕਰਨੈਲ ਸਿੰਘ, ਸ਼ਾਮ ਸਿੰਘ ਆਦਿ ਭਾਜਪਾਈ ਹਾਜ਼ਰ ਸਨ।

Leave a Reply

Your email address will not be published. Required fields are marked *