ਜਲੰਧਰ( ਦਾ ਮਿਰਰ ਪੰਜਾਬ)-ਜਲੰਧਰ ਸ਼ਹਿਰ ਵਿੱਚ ਜੀਰੋ ਫੀਸ ਨਾਲ ਜਾਣੇ ਜਾਂਦੇ ਸਕੂਲ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਬਸਤੀ ਸ਼ੇਖ ਜਲੰਧਰ ਦੀ ਮੈਨੇਜਿੰਗ ਕਮੇਟੀ ਦੀ ਮੀਟਿੰਗ ਸ੍ਰ ਪ੍ਰਮਿੰਦਰਪਾਲ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਮੀਟਿੰਗ ਵਿੱਚ ਕੋਵਿੱਡ-19 ਦੀਆਂ ਹਦਾਇਤਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸਕੂਲ ਖੋਲਣ ਬਾਰੇ ਵੀ ਵਿਚਾਰਾਂ+ ਹੋਈਆਂ।ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਸਟੇਸ਼ਨਰੀ ਦੇਣ ਲਈ ਵੀਚਾਰ ਹੋਈ।ਸਕੂਲ ਦੀ ਪਿਛਲੀ ਗਰਾਊਂਡ ਨੂੰ ਸਾਫ਼ ਅਤੇ ਉੱਚਾ ਕਰਨ ਅਤੇ ਸਾਰੇ ਕਲਾਸ ਰੂਮ ਦੇ ਦਰਵਾਜੇ ਬਾਰੀਆਂ ਦੀ ਮੁਰਮਤ ਅਤੇ ਸਕੂਲ ਦੀ ਇਮਾਰਤ ਦੇ ਰਖ ਰਖਾਵ ਲਈ ਵਿਚਾਰਾਂ ਕੀਤੀਆਂ ਗਈਆਂ।ਸਕੂਲ ਦੇ ਸੁਰੱਖਿਆ ਪ੍ਰਬੰਧਾਂ ਦਾ ਵੀ ਕਮੇਟੀ ਵਲੋਂ ਜਾਇਜਾ ਲਿਆ ਗਿਆ। ਸਕੂਲ ਵਿੱਚ ਰੰਗ ਰੋਗਨ ਕਰਾਉਣ ਲਈ ਮਤਾ ਪਾਇਆ ਗਿਆ।
ਸਕੂਲ ਵਿਚ ਡਿਵਨਿਟੀ ਟੀਚਰ ਦੀ ਖਾਲੀ ਹੋਈ ਪੋਸਟ ਨੂੰ ਭਰਨ ਦੀ ਸਹਿਮਤੀ ਦਿੱਤੀ ਗਈ ਅਤੇ ਫ਼ੈਸਲਾ ਕੀਤਾ ਗਿਆ ਕਿ ਅਜਿਹੇ ਅਧਿਆਪਕ ਦਾ ਪ੍ਰਬੰਧ ਕੀਤਾ ਜਾਵੇ ਜੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ- ਨਾਲ ਕੀਰਤਨ ਵੀ ਸਿਖਾ ਸਕੇ।
ਖਾਲਸਾ ਪੰਥ ਦੇ ਨਿਸ਼ਕਾਮ ਕੀਰਤਨੀਏ ਭਾਈ ਸਾਹਿਬ ਮਲਕੀਅਤ ਸਿੰਘ ਜੀ ਨੋਟੀਗਮ UK ਵਲੋੰ ਕੰਵਰ ਸਤਿਨਾਮ ਸਿੰਘ ਖਾਲਸਾ ਸਕੂਲ ਦੀ 25000/- ਰੁਪਏ ਦੀ ਸਕੂਲ ਦੇ ਬਚਿਆ ਦੀ ਫ੍ਰੀ ਪੜਾਈ ਲਈ ਮਦਦ ਭੇਜਣ ਤੇ ਉਹਨਾਂ ਦਾ ਧੰਨਵਾਦ ਅਤੇ ਭਰਪੂਰ ਸ਼ਲਾਘਾ ਕੀਤੀ ਗਈ। ਯਾਦ ਰਹੇ ਕਿ ਭਾਈ ਮਲਕੀਅਤ ਸਿੰਘ ਸ੍ਰ ਰਾਜਿੰਦਰ ਸਿੰਘ ਪੁਰੇਵਾਲ ਪੰਜਾਬ ਟਾਇਮਸ ਦੇ ਕਰੀਬੀਆਂ ਵਿੱਚੋਂ ਹਨ। ਮੀਟਿੰਗ ਵਿੱਚ ਸ੍ਰ ਪ੍ਰਮਿੰਦਰਪਾਲ ਸਿੰਘ ਖਾਲਸਾ, ਪ੍ਰੋ ਦਲਬੀਰ ਸਿੰਘ ਰਿਆੜ, ਸ੍ਰ ਬਲਜੀਤ ਸਿੰਘ, ਸ੍ਰ ਹਰਦੇਵ ਸਿੰਘ,ਸ੍ਰ ਸੁਖਵਿੰਦਰਪਾਲ ਸਿੰਘ ਦਿੱਲੀ ਪੈਂਟ ,ਸ੍ਰ ਗੁਰਪ੍ਰੀਤ ਸਿੰਘ,ਸ੍ਰ ਪ੍ਰੇਮ ਸਿੰਘ, ਬੀਬੀ ਗੁਰਮੀਤ ਕੌਰ ਪ੍ਰਿੰਸੀਪਲ ਆਦਿ ਸ਼ਾਮਿਲ ਹੋਏ।





