ਜਲੰਧਰ( ਦਾ ਮਿਰਰ ਪੰਜਾਬ)-ਅੱਜ ਨੂਰਮਹਿਲ ਖੇਤਰ ਦੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਅਹੀਰ ਜੀ ਨੂੰ ਨੂਰਮਹਿਲ ਆਉਣ ਤੇ ਸਨਮਾਨਿਤ ਕੀਤਾ ਗਿਆ ਹੈ. ਇਸ ਮੌਕੇ ਤੇ ਅਜ਼ਾਦ ਸਮਾਜ ਪਾਰਟੀ ਜਲੰਧਰ ਦੇ ਜਿਲਾ ਯੂਥ ਪ੍ਰਧਾਨ ਬਰਿੰਦਰ ਕੈਂਥ ਨੇ ਆਖਿਆ ਸ਼੍ਰੀ ਵਿਜੇ ਕੁਮਾਰ ਜੀ ਸਮਾਜ ਵਿੱਚ ਨੇਕ ਦਿਲ ਤੇ ਇਮਾਨਦਾਰ ਅਫਸਰਾ ਹਨ, ਜਿਹੜੇ ਸਮੇਂ ਸਿਰ ਸਮਾਜ ਵਿੱਚ ਅਪਣਾ ਯੋਗਦਾਨ ਦਿੰਦੇ ਰਹਿੰਦੇ ਹਨ. ਏ ਐੱਸ ਆਈ ਹਰੀ ਕ੍ਰਿਸ਼ਨ ਨੇ ਬੋਲਦਿਆਂ ਕਿਹਾ ਕਿ ਬਹੁਤ ਸਨਮਾਨ ਵਾਲੀ ਗੱਲ ਹੈ ਕਿ ਵਿਜੇ ਕੁਮਾਰ ਜੀ ਸਾਡੇ ਖੇਤਰ ਵਿਚ ਆਏ ਹਨ ਕਿਉਂਕਿ ਕਿ ਉਹ ਬਹੁਤ ਲਮੇਂ ਸਮੇਂ ਤੋਂ ਜਿਲਾ ਜਲੰਧਰ ਵਿੱਚ ਪ੍ਰਸਾਸ਼ਨਿਕ ਅਧਿਕਾਰੀ ਹੋਣ ਕਰਕੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ. ਇਸ ਮੌਕੇ ਤੇ ਜਸਵੰਤ ਸਿੰਘ ਧਾਲੀਵਾਲ ਸਾਬਕਾ ਪੰਚ, ਇੰਦਰਜੀਤ ਸਿੰਘ ਸਾਬਕਾ ਪੰਚ, ਚਮਨ ਲਾਲ ਪ੍ਰਧਾਨ ਗੁਰਦਆਰਾ ਸ਼੍ਰੀ ਗੁਰੂ ਰਵਿਦਾਸ ਜੀ, ਜਸਵੰਤ ਰਾਏ ਜੱਸੀ ਉਪ ਪ੍ਰਧਾਨ ਜਲੰਧਰ ਵਾਲਮਿਕੀ ਰਵਿਦਾਸੀਆ ਏਕਤਾ ਫੈਡਰੇਸ਼ਨ ਹਾਜ਼ਿਰ ਸਨ. ਨਾਇਬ ਤਹਿਸੀਲਦਾਰ ਵਿਜੇ ਕੁਮਾਰ ਜੀ ਨੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ





