*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸ਼ਤਰੰਜ ਵਿੱਚ ਦਬਦਬਾ*

शिक्षा
Spread the love

ਜਲੰਧਰ, 7 ਜਨਵਰੀ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ-ਪੱਧਰੀ ਸ਼ਤਰੰਜ ਪ੍ਰਤੀਯੋਗਿਤਾ ਵਿੱਚ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਨਿਰਮਯ ਜੈਨ (ਕੇਪੀਟੀ ਬ੍ਰਾਂਚ) ਨੇ ਜ਼ਿਲ੍ਹਾ-ਪੱਧਰੀ ਸ਼ਤਰੰਜ ਮੁਕਾਬਲਿਆਂ ਵਿੱਚ ਅੰਡਰ-9 ਸ਼੍ਰੇਣੀ ਵਿੱਚ ਖੇਡ ਕੇ ਦੂਜਾ ਸਥਾਨ ਅਤੇ ਦਿਵਿਯਾਨ (ਜੀਐੱਮਟੀ ਬ੍ਰਾਂਚ) ਨੇ ਛੇਵਾਂ ਸਥਾਨ ਹਾਸਿਲ ਕੀਤਾ। ਸ਼੍ਰੇਯਾਸ਼ ਜੈਨ (ਸੀਜੇਆਰ ਬ੍ਰਾਂਚ) ਨੇ ਅੰਡਰ-13 ਸ਼੍ਰੇਣੀ ਵਿੱਚ ਦੂਜਾ ਸਥਾਨ ਅਤੇ ਲੋਹਾਰਾਂ ਦੇ ਰੂਸ਼ਾਂਗ ਵਰਮਾ ਨੇ ਚੌਥਾ ਸਥਾਨ ਹਾਸਿਲ ਕੀਤਾ। ਅੰਡਰ-19 ਸ਼੍ਰੇਣੀ ਵਿੱਚ ਅਨੀਸ਼ ਸਿੱਕਾ (ਜੀਐੱਮਟੀ ਬ੍ਰਾਂਚ) ਨੇ ਛੇਵਾਂ ਸਥਾਨ ਹਾਸਿਲ ਕੀਤਾ।

ਇਹ ਸ਼ਤਰੰਜ ਮੁਕਾਬਲਾ ਜਲੰਧਰ ਚੈੱਸ ਐਸੋਸੀਏਸ਼ਨ ਦੁਆਰਾ ਸ਼ਤਯੁੱਗ ਦਰਸ਼ਨ ਅਕੈਡਮੀ ਵਿੱਚ 1 ਅਤੇ 2 ਜਨਵਰੀ, 2022 ਨੂੰ ਕਰਵਾਇਆ ਗਿਆ, ਜਿਸ ਵਿੱਚ ਵਿਭਿੰਨ ਸਕੂਲਾਂ ਨੇ ਭਾਗ ਲਿਆ।

ਇਸ ਮੌਕੇ ਉੱਤੇ ਮੈਨੇਜਮੈਂਟ ਪ੍ਰਬੰਧਕਾਂ ਨੇ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਸੰਜੀਵ ਭਾਰਦਵਾਜ (ਐੱਚ.ਓ.ਡੀ. ਸਪੋਰਟਸ) ਅਤੇ ਕੋਚ ਚੰਦ੍ਰੇਸ਼ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ।

 

Leave a Reply

Your email address will not be published. Required fields are marked *