ਜਲੰਧਰ (ਦਾ ਮਿਰਰ ਪੰਜਾਬ)ਪੰਜਾਬ ਕਾਂਗਰਸ ਦਾ ਪ੍ਰਧਾਨ ਬਨਣ ਦੇ ਬਾਅਦ ਨਵਜੋਤ ਸਿੰਘ ਸਿੱਧੂ ਨੇ ਦੋਆਬਾ ਦੀ ਰਾਜਨੀਤੀ ਵਿੱਚ ਕੁੱਝ ਜ਼ਿਆਦਾ ਹੀ ਦਿਲਚਸਪੀ ਵਿਖਾ ਰਹੇ ਹਨ । ਜਲੰਧਰ ਵਿੱਚ ਨਵਜੋਤ ਸਿੰਘ ਸਿੱਧੂ ਕਲ ਤੀਜੀ ਵਾਰੀ ਆ ਰਹੇ ਹਨ। ਸਿੱਧੂ ਕੱਲ ਦੁਪਹਿਰ ਡੇਰਾ ਬੱਲਾਂ ਵਿਖੇ ਸੰਤਾਂ ਦੇ ਚਰਨੀਂ ਲੱਗਣਗੇ। ਡੇਰਾ ਬੱਲਾਂ ਦੇ ਪੰਜਾਬ ਸਮੇਤ ਪ੍ਰਦੇਸ਼ਾਂ ਅਤੇ ਵਿਦੇਸ਼ਾਂ ਵਿਚ ਵੀ ਵੱਡੇ ਪੱਧਰ ਤੇ ਸ਼ਰਧਾਲੂ ਹਨ। ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਵੱਡੇ ਵੱਡੇ ਲੀਡਰ ਏਥੇ ਆ ਕੇ ਸੰਤਾਂ ਦੇ ਚਰਨੀ ਲਗਦੇ ਹਨ। ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਡੇਰਾ ਉਨ੍ਹਾਂ ਦੇ ਹੱਕ ਵਿਚ ਆ ਜਾਵੇਗਾ ਤਾਂ ਦੋਆਬੇ ਵਿੱਚ ਵੱਡੀ ਪੱਧਰ ਤੇ ਉਨ੍ਹਾਂ ਦੀ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ ਇਸੇ ਦੇ ਚਲਦਿਆਂ ਉਹ ਡੇਰੇ ਵੱਲ ਵਹੀਰਾਂ ਘੱਤ ਲੈਂਦੇ ਹਨ। ਨਵਜੋਤ ਸਿੰਘ ਸਿੱਧੂ ਕੱਲ੍ਹ ਨੂੰ ਡੇਰਾ ਬੱਲਾਂ ਵਿਖੇ ਆਉਣਗੇ ਕੀ ਉਹ ਡੇਰੇ ਦੇ ਸ਼ਰਧਾਲੂਆਂ ਉਤੇ ਅਸਰ ਪਾਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।





