ਜਲੰਧਰ, 01 ਸਤੰਬਰ ( ਦਾ ਮਿਰਰ ਪੰਜਾਬ)- ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਦਿਵਿਅਮ ਸਚਦੇਵਾ ਅਤੇ ਅਨੀਸ਼ ਭਾਰਦਵਾਜ ਨੇ ਓਪਨ ਜ਼ਿਲਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਅਲੱਗ-ਅਲੱਗ ਕੈਟੇਗਰੀ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣਾ ਦਬਦਬਾ ਬਣਾਇਆ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਗ੍ਰੀਨ ਮਾਡਲ ਟਾਊਨ ਦੇ ਦਿਵਿਅਮ ਸਚਦੇਵਾ ਨੇ ਰਾਏਜ਼ਾਦਾ ਹੰਸ ਰਾਜ ਸੱਟੇਡੀਅਮ ਵਿੱਚ 24 ਅਗਸਤ ਤੋਂ 29 ਅਗਸਤ ਤੱਕ ਖੇਡੇ ਗਏ ਓਪਨ ਜ਼ਿਲਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੇ ਅੰਡਰ-15 ਸਿੰਗਲ ਕੈਟਾਗਰੀ ਵਿੱਚ, ਅੰਡਰ-15 ਡਬਲ ਕੈਟਾਗਰੀ ਮਿਕਸ ਡਬਲ ਕੈਟਾਗਰੀ ਅਤੇ ਅੰਡਰ-17 ਡਬਲ ਕੈਟਾਗਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਗ੍ਰੀਨ ਮਾਡਲ ਟਾਊਨ ਦੇ ਹੀ ਅਨੀਸ਼ ਭਾਰਦਵਾਜ ਨੇ ਅੰਡਰ 15 ਕੈਟਾਗਰੀ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਇਨਾਮ ਵੰਡ ਸਮਾਰੋਹ ਐਮ.ਐਲ.ਏ. ਸਰਦਾਰ ਪਰਗਟ ਸਿੰਘ ਦੇ ਹੱਥੋਂ ਹੋਇਆ। ਸਕੂਲ ਦੇ ਪਿ੍ਰੰਸੀਪਲ ਰਾਜੀਵ ਪਾਲੀਵਾਲ ਨੇ ਦੋਨਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਉੱਤੇ ਵਧਾਈ ਦਿੱਤੀ ਅਤੇ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਦੇ ਕੇ ਪ੍ਰੋਤਸਾਹਿਤ ਕੀਤਾ।





