ਜਲੰਧਰ, 24 ਜੁਲਾਈ (ਦਾ ਮਿਰਰ ਪੰਜਾਬ) : ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਜਲੰਧਰ ਦੇ ਵਿਦਿਆਰਥੀ-ਅਧਿਆਪਕਾਂ ਨੇ ਕੋਵਿਡ-19 ਵਿਰੁੱਧ ਸਾਵਧਾਨੀ ਦੇ ਉਪਾਅ ਬਾਰੇ ਝੁੱਗੀ ਝੌਂਪੜੀ ਵਾਸੀਆਂ ਵਿੱਚ ਜਾਗਰੂਕਤਾ ਫੈਲਾਈ। ਵਿਦਿਆਰਥੀ-ਅਧਿਆਪਕਾਂ ਦੁਆਰਾ ਟੀਕਾਕਰਨ ਦੀ ਮਹੱਤਤਾ ਉੱਤੇ ਮਾਰਗ ਦਰਸ਼ਨ ਕਰਨ ਦੇ ਉਦੇਸ਼ ਨਾਲ ਜਲੰਧਰ ਜ਼ਿਲ੍ਹੇ ਦੀਆਂ ਝੁੱਗੀਆਂ-ਝੌਂਪੜੀਆਂ ਦਾ ਦੌਰਾ ਕੀਤਾ ਗਿਆ। ਇਸ ਅਭਿਆਨ ਦਾ ਮੁੱਖ ਉਦੇਸ਼ ਝੁੱਗੀ-ਝੌਂਪੜੀ ਵਾਸਿਆਂ ਨੂੰ ਮਾਸਕ ਪਹਿਨਣ, ਕੋਵਿਡ ਟੀਕਾ ਲਗਵਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਬਾਰ-ਬਾਰ ਸੈਨੇਟਾਈਜ਼ ਕਰਨ ਦੇ ਲਾਭਾਂ ਪ੍ਰਤੀ ਸੁਚੇਤ ਕਰਨਾ ਸੀ।
ਵਿਦਿਆਰਥੀ-ਅਧਿਆਪਕਾਂ ਨੇ ਸਮਝਾਇਆ ਕਿ ਸਫ਼ਾਈ ਸਿਹਤ ਦਾ ਦੋ ਤਿਹਾਈ ਹਿੱਸਾ ਹੈ। ਇਸ ਲਈ ਝੁੱਗੀ-ਝੌਂਪੜੀ ਵਾਲਿਆਂ ਨੂੰ ਸਫ਼ਾਈ ਦਾ ਧਿਆਨ ਦੇਣਾ ਚਾਹੀਦਾ ਹੈ। ਜਿਸ ਵਿੱਚ ਖਾਣਾ ਖਾਣ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਣੇ, ਸਾਫ਼ ਪਾਣੀ ਪੀਣਾ ਸ਼ਾਮਿਲ ਸਨ। ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀ-ਅਧਿਆਪਕਾਂ ਨੇ ਝੁੱਗੀ-ਝੌਂਪੜੀਆਂ ਦੇ ਬੱਚਿਆਂ ਦਾ ਕੋਵਿਡ-19 ਸਾਵਧਾਨੀ ਉਪਾਵਾਂ ਬਾਰੇ ਮਾਰਗ ਦਰਸ਼ਨ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡੇ। ਬੱਚਿਆਂ ਦੀ ਸਿੱਖਿਆ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਦੇ ਮਾਪਿਆਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ। ਉਨ੍ਹਾਂ ਨੂੰ ਸਾਖਰਤਾ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਹ ਸਮਾਜ ਭਲਾਈ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਇਕ ਪਹਿਲ ਸੀ ਅਤੇ ਵਿਦਿਆਰਥੀ-ਅਧਿਆਪਕਾਂ ਨੇ ਵਿਸਵਾਸ਼ ਮਹਿਸੂਸ ਕੀਤਾ ਕਿ ਉਹ ਝੁੱਗੀ-ਝੌਂਪੜੀ ਵਾਲਿਆਂ ਨੂੰ ਵਿਅਕਤੀਗਤ ਤੌਰ ’ਤੇ ਸਿੱਖਿਅਤ ਕਰ ਸਕਦੇ ਹਨ। ਉਨ੍ਹਾਂ ਨੇ ਪਿ੍ਰੰਸੀਪਲ ਡਾ. ਅਰਜਿੰਦਰ ਸਿੰਹ ਅਤੇ ਸਟਾਫ ਮੈਂਬਰਾਂ ਨੂੰ ਪ੍ਰੇਰਿਤ ਕਰਨ ਲਈ ਧੰਨਵਾਦ ਕੀਤਾ। ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਆਪਣੇ ਤਜਰਬੇ ਤੇ ਇੱਕ ਰਿਪੋਰਟ ਤਿਆਰ ਕੀਤੀ ਅਤੇ ਆਪਣੇ ਦੌਰੇ ਨੂੰ ਆਪਣੀ ਫੀਲਡ ਐੰਗੇਜਮੈਂਟ ਫਾਈਲ ਵਿੱਚ ਦਰਜ ਕੀਤਾ।
