ਜਲੰਧਰ (ਦਾ ਮਿਰਰ ਪੰਜਾਬ)-ਸਮਝੌਤੇ ਦੌਰਾਨ ਬਹੁਜਨ ਸਮਾਜ ਪਾਰਟੀ ਨੂੰ ਮਿਲੀਆਂ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਸੀਟਾਂ ਬਦਲੇ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨੂੰ ਸ਼ਾਮ ਚੁਰਾਸੀ ਅਤੇ ਕਪੂਰਥਲਾ ਸੀਟਾਂ ਦੇ ਦਿੱਤੀਆਂ ਹਨ। ਉਕਤ ਸੂਚਨਾ ਬਸਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਆਪਣੀ ਫੇਸਬੁਕ ਆਈਡੀ ਉੱਤੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਅੰਮ੍ਰਿਤਸਰ ਉਤਰੀ ਤੋਂ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਭਾਜਪਾ ਨੂੰ ਛੱਡ ਕੇ ਸ਼ਾਮਲ ਹੋ ਗਏ ਸਨ ਅਤੇ ਸੁਜਾਨਪੁਰ ਤੋਂ ਰਾਜ ਕੁਮਾਰ ਗੁਪਤਾ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ ਉਕਤ ਸੀਟਾਂ ਉੱਤੇ ਅਕਾਲੀ ਦਲ ਨੇ ਦੋਵੇਂ ਲੀਡਰਾਂ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਸੀ , ਇਹਨਾਂ ਸੀਟਾਂ ਬਦਲੇ ਹੁਣ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਸ਼ਾਮਚੁਰਾਸੀ ਅਤੇ ਕਪੂਰਥਲਾ ਸੀਟਾਂ ਦੇ ਦਿੱਤੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਤੇ ਸ਼ਾਮ ਚੁਰਾਸੀ ਸੀਟ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਬੀਬੀ ਮਹਿੰਦਰ ਕੌਰ ਜੋਸ਼ ਚੋਣ ਲੜਨ ਦੀ ਪੂਰੀ ਤਿਆਰੀ ਵਿੱਚ ਲੱਗੀ ਹੋਈ ਸੀ ਉਹਨਾਂ ਨੇ ਸ਼ਾਮਚੁਰਾਸੀ ਦੇ ਹਰ ਪਿੰਡ ਵਿਚ ਆਪਣਾ ਪ੍ਰਚਾਰ ਅਰੰਭਿਆ ਹੋਇਆ ਸੀ ਹੁਣ ਉਕਤ ਸੀਟ ਬਸਪਾ ਦੇ ਹੱਕ ਵਿੱਚ ਆਉਣ ਕਾਰਨ ਬੀਬੀ ਮਹਿੰਦਰ ਕੌਰ ਜੋਸ਼ ਨੂੰ ਵੱਡੇ ਪੱਧਰ ਤੇ ਧੱਕਾ ਲੱਗਾ ਹੈ।





