ਚੰਡੀਗੜ੍ਹ, 11 ਦਸੰਬਰ (ਦਾ ਮਿਰਰ ਪੰਜਾਬ)-ਪੰਜਾਬ ਲੋਕ ਕਾਂਗਰਸ ਨੇ ਅੱਜ ਦਸ ਜ਼ਿਲ੍ਹਾ ਪ੍ਰਧਾਨ ਅਤੇ ਤਿੰਨ ਬੁਲਾਰੇ ਨਿਯੁਕਤ ਕੀਤੇ ਹਨ।
ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਕਮਲ ਸੈਣੀ ਅਨੁਸਾਰ ਪ੍ਰਿਥੀਪਾਲ ਸਿੰਘ ਪਾਲੀ, ਪ੍ਰਿੰਸ ਖੁੱਲਰ ਅਤੇ ਸੰਦੀਪ ਗੋਰਸੀ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਧਾਨਾਂ ਵਿੱਚ ਲੁਧਿਆਣਾ ਸ਼ਹਿਰੀ ਲਈ ਜਗਮੋਹਨ ਸ਼ਰਮਾ, ਐਸਬੀਐਸ ਨਗਰ (ਨਵਾਂਸ਼ਹਿਰ) ਲਈ ਸਤਵੀਰ ਸਿੰਘ ਪੱਲੀ ਝਿੱਕੀ, ਫਰੀਦਕੋਟ ਲਈ ਸੰਦੀਪ ਸਿੰਘ ‘ਸੰਨੀ’ ਬਰਾੜ, ਬਠਿੰਡਾ ਸ਼ਹਿਰੀ ਲਈ ਹਰਿੰਦਰ ਸਿੰਘ ਜੌੜਕੀਆਂ, ਬਠਿੰਡਾ ਦਿਹਾਤੀ ਲਈ ਪ੍ਰੋਫੈਸਰ ਭੁਪਿੰਦਰ ਸਿੰਘ, ਫਾਜ਼ਿਲਕਾ ਲਈ ਕੈਪਟਨ ਐਮਐਸ ਬੇਦੀ, ਐਸ.ਬੀ.ਐਸ. ਲੁਧਿਆਣਾ ਦਿਹਾਤੀ ਲਈ ਸਤਿੰਦਰ ਸਿੰਘ ਸੱਥ, ਮਾਨਸਾ ਲਈ ਜੀਵਨ ਦਾਸ ਬਾਵਾ, ਪਟਿਆਲਾ ਸ਼ਹਿਰੀ ਲਈ ਕੇ ਕੇ ਮਲਹੋਤਰਾ ਅਤੇ ਸੰਗਰੂਰ ਲਈ ਨਵਦੀਪ ਸਿੰਘ ਮੋਖਾ।
ਸੈਣੀ ਨੇ ਕਿਹਾ ਕਿ ਬਾਕੀ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਨਿਯੁਕਤੀ ਇੱਕ-ਦੋ ਦਿਨਾਂ ਵਿੱਚ ਕੀਤੀ ਜਾ ਰਹੀ ਹੈ।





