ਜਲੰਧਰ, 9 ਸਤੰਬਰ (ਦਾ ਮਿਰਰ ਪੰਜਾਬ): ਜਲੰਧਰ ਸਹੋਦਿਆ ਇੰਟਰ ਸਕੂਲ ਮੁਕਾਬਲਿਆਂ ਵਿੱਚ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਇੰਨੋਸੈਂਟ ਹਾਰਟਸ ਲੋਹਾਰਾਂ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕਰਕੇ ਇੰਨੋਸੈਂਟ ਹਾਰਟਸ ਸਕੂਲ ਦਾ ਨਾਮ ਰੋਸ਼ਨ ਕੀਤਾ। ਸਹੋਦਿਆ ਇੰਟਰ ਸਕੂਲ ਯੋਗਾ ਮੁਕਾਬਲੇ ਵਿੱਚ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਤੋਂ ਲੜਕੀਆਂ ਦੀ ਟੀਮ ਵਿੱਚ ਅੰਕਿਤਾ ਅਤੇ ਪਰੀਸ਼ੀ ਮਹਾਜਨ, ਲੜਕਿਆਂ ਦੀ ਟੀਮ ਵਿੱਚ ਯਕਸ਼ ਅਤੇ ਮਿਲਨ ਕੱਪੜ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਤੋਂ ਲੜਕੀਆਂ ਦੀ ਟੀਮ ਵਿੱਚ ਰਿਦਮ ਅਤੇ ਪਾਇਲ ਮਿਸ਼ਰਾ, ਲੜਕਿਆਂ ਦੀ ਟੀਮ ਵਿੱਚ ਮਾਨਵ ਜੁਨੇਜਾ ਅਤੇ ਕੁਨਾਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਸਹੋਦਿਆ ਇੰਟਰ ਸਕੂਲ ਪੇਪਰ ਬੈਕ ਮੇਕਿੰਗ ਮੁਕਾਬਲੇ ਵਿੱਚ ਕੈਟਾਗਰੀ-2 ਵਿੱਚ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੀ ਅਰਸ਼ੀਆ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜੱਦੋਂਕਿ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦੀ ਯਸ਼ਿਕਾ ਨੇ ਕੋਂਸੇਲੇਸ਼ਨ ਇਨਾਮ ਪ੍ਰਾਪਤ ਕੀਤਾ। ਇਸਦੇ ਨਾਲ-ਨਾਲ ਕੈਟੇਗਰੀ-1 ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਕੁਨਾਲ ਨੇ ਵੀ ਕੋਂਸੋਲੇਸ਼ਨ ਇਨਾਮ ਪ੍ਰਾਪਤ ਕਿਤਾ। ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਪਿ੍ਰੰਸੀਪਲ ਰਾਜੀਵ ਪਾਲੀਵਾਲ, ਲੋਹਾਰਾਂ ਦੇ ਪਿ੍ਰੰਸੀਪਲ ਮੈਮ ਸ਼ਾਲੂ ਸਹਿਗਲ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਪਿ੍ਰੰਸੀਪਲ ਮੈਮ ਮੀਨਾਕਸ਼ੀ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਪ੍ਰੋਤਸਾਹਿਤ ਕੀਤਾ।





