*ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਅਸਤੀਫਾ*

पंजाब पॉलिटिक्स
Spread the love

ਚੰਡੀਗੜ੍ਹ (ਦਾ ਮਿਰਰ ਪੰਜਾਬ ) -ਕੈਪਟਨ ਅਮਰਿੰਦਰ ਸਿੰਘ ਨੇ ਰਾਜਭਵਨ ਪੁੱਜ ਕੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇ ਬਲਕਿ ਉਹ ਹੁਣ ਸਾਬਕਾ ਮੁੱਖ ਮੰਤਰੀ ਹੋ ਗਏ ਹਨ।ਕੈਪਟਨ ਨੇ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ। ਕੈਪਟਨ ਨੂੰ ਹਾਈਕਮਾਨ ਨੇ ਸਨਮਾਨਜਨਕ ਤਰੀਕੇ ਨਾਲ ਅਹੁਦਾ ਛੱਡਣ ਦਾ ਮੌਕਾ ਦਿੱਤਾ ਸੀ। ਇਸੇ ਲਈ ਸੀ ਐਲ ਪੀ ਦੀ ਮੀਟਿੰਗ ਸ਼ਾਮ ਨੂੰ ਰੱਖੀ ਗਈ ਸੀ।
ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਚ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਸਿਖਰਾਂ ‘ਤੇ ਪਹੁੰਚ ਚੁੱਕਿਆ ਸੀ, ਕੈਪਟਨ ਤੋਂ ਨਾਖੁਸ਼ 40 ਵਿਧਾਇਕਾਂ ਦੀ ਚਿੱਠੀ ਮਗਰੋਂ ਕਾਂਗਰਸ ਹਾਈਕਮਾਨ ਨੇ ਵੱਡਾ ਫੈਸਲਾ ਲੈਂਦੇ ਹੋਏ ਸ਼ਾਮੀ 5 ਵਜੇ ਚੰਡੀਗੜ੍ਹ ਪੰਜਾਬ ਕਾਂਗਰਸ ਭਵਨ ਵਿਖੇ ਵਿਧਾਇਕ ਦਲ ਦੀ ਹੰਗਾਮੀ ਮੀਟਿੰਗ ਸੱਦੀ ਸੀ।

Leave a Reply

Your email address will not be published. Required fields are marked *