*ਮੁਦਰਾ ਪੋਰਟ ਤੋ ਬਰਾਮਦ ਹੋਏ “ਚਿੱਟੇ” ਸਬੰਧੀ ਮੋਦੀ ਚੁੱਪ ਕਿਉ:- ਕੰਢੀ ਕਿਸਾਨ ਸੰਘਰਸ਼ ਕਮੇਟੀ*

पंजाब
Spread the love

ਹੁਸ਼ਿਆਰਪੁਰ 27 ਸਤੰਬਰ ( ਤਰਸੇਮ ਦੀਵਾਨਾ )ਸੰਯੁਕਤ ਕਿਸਾਨ ਮੋਰਚੇ ਦੀਆ ਹਦਾਇਤਾਂ ਤੇ ਕੰਢੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੇ ਕੰਢੀ ਇਲਾਕੇ ਦੇ ਕਿਸਾਨਾ,ਮਜ਼ਦੂਰਾ ਤੇ ਦੁਕਾਨਦਾਰਾ ਦੇ ਸਹਿਯੋਗ ਨਾਲ ਕਾਲੇ ਕਾਨੂੰਨ ਰੱਦ ਕਰਾਉਣ ਅਤੇ ਐੱਮਐੱਸਪੀ ਤੇ ਕਾਨੂੰਨ ਬਣਾਉਣ ਲਈ ਕੀਤੇ ਜਾ ਰਹੇ ਭਾਰਤ ਬੰਦ ਸੱਦੇ ਦਾ ਸਮਰਥਨ ਕਰਦਿਆ ਅੱਜ ਅੱਡਾ ਭੀਖੋਵਾਲ ਵਿਖੇ ਮੋਦੀ ਦਾ ਪੁਤਲਾ ਸਾੜਿਆ ਗਿਆ ਅਤੇ ਧਰਨਾ ਦਿੱਤਾ ਗਿਆ । ਜਥੇਬੰਦੀ ਦੇ ਸਰਪ੍ਰਸਤ ਅਵਤਾਰ ਸਿੰਘ ਭੀਖੋਵਾਲ ਅਤੇ ਜਰਨੇੈਲ ਸਿੰਘ ਗੜਦੀਵਾਲਾ ਨੇ ਸਾਝੇ ਤੌਰ ਤੇ ਮੁਦਰਾ ਪੋਰਟ ਤੋ ਬਰਾਮਦ ਹੋਏ “ਚਿੱਟੇ” ਸਬੰਧੀ ਮੋਦੀ ਦੀ ਚੁੱਪ ਤੇ ਸਵਾਲ ਕਰਦਿਆ ਕਿਹਾ ਕਿ ਦੇਸ਼ ਸਵਾਲ ਪੁੱਛਦਾ ਹੈ ਕਿ ਦਿੱਲੀ ਧਰਨੇ ਤੇ ਬੈਠੇ ਕਿਸਾਨ ਨੂੰ ਅੰਦੋਲਨਜੀਵੀ ਦੇ ਖਿਤਾਬ ਦੇਣ ਵਾਲਾ ਮੋਦੀ ਦੱੱਸੇ ਕਿ ਮੁਦਰਾ ਪੋਰਟ ਤੋ 3000 ਕਿਲੋ ਚਿੱਟਾ ਬਰਾਮਦ ਹੋਣ ਵਾਲੇ ਪੋਰਟ ਦੇ ਮਾਲਕ ਅਡਾਨੀ “ਕਿਹੜੇ ਜੀਵੀ” ਹਨ। ਆਗੂਆ ਨੇ ਕਿਹਾ ਕਿ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਅਤੇ ਐੱਮਐੱਸਪੀ ਤੇ ਕਾਨੂੰਨ ਬਣਾਉਣ ਤੱਕ ਕਿਸਾਨੀ ਸ਼ੰਘਰਸ ਜਾਰੀ ਰਹੇਗਾ।ਧਰਨੇ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਘੁੰਮਣ ਨੇ ‍ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਕੰਢੀ ਇਲਾਕੇ ਵਿੱਚ ਪੈਦਾ ਹੁੰਦੇ ਸਫੈਦਾ ਅਤੇ ਪਾਪੂਲਰ ਨੂੰ ਫਸਲ ਐਲਾਨਦਿਆ,ਸਫੈਦੇ ਅਤੇ ਪਾਪੂਲਰ ਤੇ ਐਮਐਸਪੀ ਨਿਸ਼ਚਤ ਕੀਤੀ ਜਾਵੇ।ਜਥੇਬੰਦੀ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਨੀਲਾ ਨਲੋਆ ਨੇ ਭਾਰਤ ਬੰਦ ਸੱਦੇ ਨੂੰ ਸਫਲ ਬਣਾਉਣ ਵਿੱਚ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਿਆ ਕਿਸਾਨੀ ਸੰਘਰਸ਼ ਵਿੱਚ ਵੱਧ ਚਡ਼੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ।ਇਸ ਮੌਕੇ ਹੋਰਨਾ ਤੋ ਇਲਾਵਾ ਧਰਨੇ ਵਿੱਚ ਹਰਵਿੰਦਰ ਸਿੰਘ ਸੰਧੂ ਸਕੱਤਰ ਜਨਰਲ, ਗਿਆਨੀ ਹਜ਼ਾਰਾ ਸਿੰਘ ਹਜ਼ੂਰੀ ਰਾਗੀ ਭੀਖੋਵਾਲ ਗੁਰਦਵਾਰਾ ਸਾਹਿਬ, ਦਲਜੀਤ ਸਿੰਘ ਤੇ ਮਨਜੀਤ ਸਿੰਘ ਕਵੀਸ਼ਰ ,ਅਮਰਜੀਤ ਸਿੰਘ ਚੱਕ ਲਾਦੀਆਂ, ਹਰਜੀਤ ਸਿੰਘ ਬਬਲੂ,ਮਾਸਟਰ ਬਲਦੇਵ ਕ੍ਰਿਸ਼ਨ ਹਰਿਆਣਾ, ਸੁਰਿੰਦਰ ਸਿੰਘ,ਦਿਲਬਾਗ ਸਿੰਘ ਆਦੋਵਾਲ ਗਡ਼ੀ,ਸੁਰਜੀਤ ਸਿੰਘ ਬਿੱਟੂ, ਰਮਨ ਕੁਮਾਰ, ਮਨਪ੍ਰੀਤ ਸਿੰਘ ,ਸੰਦੀਪ ਸਿੰਘ ਫਤਹਿਪੁਰ ਖੁਰਦ,ਗੁਰਮੇਜ ਸਿੰਘ,ਗੁਰਦੀਪ ਸਿੰਘ,ਪ੍ਰੇਮ ਕੁਮਾਰ ਸੁਖਵੀਰ ਸਿੰਘ ਕਕਰਾਲੀ,ਤਿਲਕ ਰਾਜ,ਗੁਰਮੁਖ ਸਿੰਘ,ਬਲਜਿੰਦਰ ਸਿੰਘ,ਹਰਦੀਪ ਸਿੰਘ, ਸੰਜੀਵ ਕੁਮਾਰ,ਸਰਦਾਰਾ ਸਿੰਘ,ਵਿਜੇ ਕੁਮਾਰ ਆਦਿ ਸਾਮਲ ਸਨ ।

Leave a Reply

Your email address will not be published. Required fields are marked *