ਜਲੰਧਰ, 9 ਮਾਰਚ, (ਦਾ ਮਿਰਰ ਪੰਜਾਬ):- ਵਿਵਾਦਤ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਨਵਾਂ ਵਿਵਾਦ ਜੁੜ ਗਿਆ ਹੈ। ਡੇਰਾ ਮੁਖੀ ਨੇ ਇੱਕ ਵਾਰ ਫਿਰ ਘਟੀਆ ਹਰਕਤ ਸਾਹਮਣੇ ਆਈ ਹੈ।
ਗੁਰੂ ਰਵਿਦਾਸ ਜੀ ਮਹਾਰਾਜ ਅਤੇ ਗੁਰੂ ਕਬੀਰ ਦਾਸ ਜੀ ਮਹਾਰਾਜ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਗੁਰਮੀਤ ਰਾਮ ਰਹੀਮ ਖਿਲਾਫ ਜਲੰਧਰ ਦੇਹਾਤ ਦੇ ਪਤਾਰਾ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ।
5 ਫਰਵਰੀ ਨੂੰ ਸਤਿਸੰਗ ਦੌਰਾਨ ਡੇਰਾ ਮੁਖੀ ਨੇ ਗੁਰੂ ਰਵਿਦਾਸ ਜੀ ਅਤੇ ਗੁਰੂ ਕਬੀਰ ਦਾਸ ਜੀ ਮਹਾਰਾਜ ‘ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ।
ਇਸ ਦੀ ਸ਼ਿਕਾਇਤ ‘ਤੇ ਜਲੰਧਰ ਦੇ ਥਾਣਾ ਪਤਾਰਾ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਰਵਿਦਾਸ ਟਾਈਗਰ ਫੋਰਸ ਪੰਜਾਬ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।
ਰਵਿਦਾਸੀਆ ਸਮਾਜ ਦੇ ਨੁਮਾਇੰਦਿਆਂ ਅਨੁਸਾਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 5 ਫਰਵਰੀ ਨੂੰ ਸਿਰਸਾ ਵਿੱਚ ਹੋਏ ਸਤਿਸੰਗ ਵਿੱਚ ਗੁਰੂ ਕਬੀਰਦਾਸ ਅਤੇ ਗੁਰੂ ਰਵਿਦਾਸ ਮਹਾਰਾਜ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਡੇਰਾ ਮੁਖੀ ਵੱਲੋਂ ਦੱਸੀ ਗਈ ਕਹਾਣੀ ਇਤਿਹਾਸ ਦੇ ਕਿਸੇ ਪੰਨੇ ਵਿੱਚ ਨਹੀਂ ਹੈ
ਜਦੋਂ ਸਤਿਸੰਗ ਦੀ ਵੀਡੀਓ ਵਾਇਰਲ ਹੋਈ ਤਾਂ ਉਸ ਨੇ ਇਸ ਨੂੰ ਕਈ ਕਾਨੂੰਨੀ ਸਲਾਹਕਾਰਾਂ ਨੂੰ ਦਿੱਤਾ ਜਿਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਹੈ ਆਮ ਤੌਰ ‘ਤੇ, ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੈ
ਜਿਸ ਤੋਂ ਬਾਅਦ ਉਨ੍ਹਾਂ ਨੇ ਸਾਰੇ ਮਾਮਲੇ ਦੀ ਲਿਖਤੀ ਸ਼ਿਕਾਇਤ ਥਾਣਾ ਪਤਾਰਾ ਨੂੰ ਦਿਁਤੀ ਜਾਂਚ ਪੜਤਾਲ ਉਪਰੰਤ ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਖਿਲਾਫ ਧਾਰਾ 295 ਏ ਦੇ ਅਧੀਨ ਮਿਤੀ 7 ਮਾਰਚ 2023 ਨੂੰ ਮਾਮਲਾ ਦਰਜ ਕਰ ਲਿਆ|





