*ਪੈਰਿਸ 28 ਸਤੰਬਰ ( ਦੀ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਸਿੱਧੂ ਸ਼ਾਇਦ ਇਹ ਸੋਚ ਰਹੇ ਸਨ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਉਹ ਆਪਣੀ ਮਰਜੀ ਨਾਲ਼ ਪੰਜਾਬ ਸਰਕਾਰ ਨੂੰ ਚਲਾਉਣਗੇ ਅਤੇ ਪੰਜਾਬ ਪੁਲਿਸ ਦਾ ਡੀ. ਜੀ. ਪੀ ਲਗਾਉਂਦਿਆਂ ਹੀ ਬਾਦਲਾਂ ਨੂੰ ਚੁੱਕ ਕੇ ਅੰਦਰ ਸੁੱਟ ਦੇਵਾਂਗਾ, ਐਪਰ ਚੰਨੀ ਨੇ ਸਿੱਧੂ ਡੀ ਹਰੇਕ ਗੱਲ ਨੂੰ ਨਜਰ ਅੰਦਾਜ ਕਰਕੇ ਆਪਣੀ ਮਰਜੀ ਦਾ ਪ੍ਰਿੰਸੀਪਲ ਸੈਕਟਰੀ, ਡੀ. ਜੀ. ਪੀ ਅਤੇ ਐਡਵੋਕੇਟ ਜਨਰਲ ਲਗਾ ਕੇ ਸਿੱਧੂ ਡੀ ਹਵਾ ਕੱਢ ਦਿੱਤੀ | ਸਿੱਧੂ ਦੇ ਅਸਤੀਫੇ ਦਾ ਅਸਲ ਕਾਰਨ ਵੀ ਇਹੋ ਹੀ ਹੈ, ਕਿਉਂਕਿ ਪਹਿਲਾਂ ਕੈਪਟਨ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨਾ ਤੇ ਆਹ ਹੁਣ ਕਾਂਗਰਸ ਨੂੰ ਭੰਬਲਭੂਸੇ ਵਿੱਚ ਪਾਉਣਾ ਸਿੱਧੂ ਦੀ ਸਿੱਧੇ ਤੌਰ ਤੇ ਨਲਾਇਕੀ ਹੀ ਕਹੀ ਜਾਂ ਸਕਦੀ ਹੈ | ਜਿਸ ਪਾਰਟੀ ਨੂੰ ਕੈਪ੍ਟ ਨੇ ਸਾਢੇ ਚਾਰ ਸਾਲ ਟੁੱਟਣ ਨਹੀਂ ਸੀ ਦਿੱਤਾ ਸਿੱਧੂ ਨੇ ਇੱਕੋ ਝਟਕੇ ਨਾਲ਼ ਕਾਂਗਰਸ ਨੂੰ ਖਾਤਮੇ ਡੀ ਕਗਾਰ ਤੇ ਖਰੜਾ ਕਰ ਦਿੱਤਾ ਹੈ |





