ਜਲੰਧਰ 26 ਜੁਲਾਈ (ਦਾ ਮਿਰਰ ਪੰਜਾਬ) – ਸਫ਼ਰੀ ਬੁਆਏਜ਼ ਗਰੁੱਪ ਨਾਲ ਇੰਗਲੈਡ ਵਿਚ ਬਹੁਤ ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦਿਲ ਦੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਬਲਵਿੰਦਰ ਸਿੰਘ ਸਫ਼ਰੀ ਦੀ ਦਿਲ ਦੀ ਸਰਜਰੀ ਹੋਈ ਸੀ , ਉਹਨਾਂ ਦੀ ਇਸ ਤੋਂ ਬਾਅਦ ਹਾਲਤ ਵਿਗੜ ਗਈ ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।ਕਪੂਰਥਲਾ ਜ਼ਿਲ੍ਹੇ ਦੇ ਕਸਬਾ ਕਾਲਾ ਸੰਘਿਆਂ ਨੇੜਲੇ ਪਿੰਡ ਬਲੇਰਖਾਨਪੁਰ ਦੇ ਪਿਛੋਕੜ ਵਾਲੇ ਗਾਇਕ ਬਲਵਿੰਦਰ ਸਿੰਘ ਸਫ਼ਰੀ ਪਾ ਲੈ ਭੰਗੜੇ ਕਰੋ ਚਿੱਤ ਰਾਜ਼ੀ, ਅੰਬਰਾਂ ਤੋਂ ਆਈ ਹੋਈ ਹੂਰ ਆਦਿ ਅਣਗਿਣਤ ਗੀਤਾਂ ਰਾਹੀਂ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਹਮੇਸ਼ਾ ਵਸਦੇ ਰਹਿਣਗੇ।