ਲੋਹੀਆਂ ਖ਼ਾਸ 29 ਸਤੰਬਰ (ਰਾਜੀਵ ਕੁਮਾਰ ਬੱਬੂ) -ਕ੍ਰਾਂਤੀਕਾਰੀ ਬਸਪਾ ਅੰਬੇਦਕਰ ਪਾਰਟੀ ਯੂਨਿਟ ਲੋਹੀਆਂ ਖ਼ਾਸ ਵੱਲੋਂ ਪਾਰਟੀ ਪ੍ਰਧਾਨ ਬਲਵੰਤ ਸਿੰਘ ਸੁਲਤਾਨਪੁਰੀ, ਬਲਵਿੰਦਰ ਸਿੰਘ ਥਿੰਦ ਯੂਥ ਆਗੂ, ਰਾਜ ਕੁਮਾਰ ਅਰੋੜਾ ਸ਼ਹਿਰੀ ਪ੍ਰਧਾਨ ਦੀ ਯੋਗ ਅਗਵਾਈ ਹੇਠ ਲੋਹੀਆਂ ਖਾਸ ਦੇ ਅੱਡਾ ਸੁਲਤਾਨਪੁਰ ਲੋਧੀ ਚੌਂਕ ਤੋ ਆਰੰਭ ਕਰ ਕੇ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਤੱਕ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਰੈਲੀ ਕੀਤੀ ਗਈ। ਜਿਸ ਵਿੱਚ ਰਾਜ ਕੁਮਾਰ ਅਰੋੜਾ ਸ਼ਹਿਰੀ ਪ੍ਰਧਾਨ ਵੱਲੋ ਬੋਲਦੇ ਹੋਏ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋ ਚੋਣਾਂ ਮੌਕੇ ਕੀਤੇ ਗਏ ਵੱਡੇ ਵੱਡੇ ਵਾਦਿਆਂ ਵਿੱਚੋ ਸਾਡੇ ਚਾਰ ਸਾਲਾਂ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ ਜਿਸ ਦਾ ਜੰਮ ਕੇ ਵਿਰੋਧ ਕੀਤਾ ਗਿਆ। ਇਸ ਮੋਕੇ ਬਲਜਿੰਦਰ ਸਿੰਘ ਪਿੰਡ ਰਾਮੇ, ਜੱਗਾ ਗਿੱਦੜਪਿੰਡੀ, ਸਿਕੰਦਰ, ਅਨੀਤਾ, ਬਿੰਦਰ ਸੁਦੇਸ਼, ਸੱਤੂ, ਰਾਜੂ ਮਾਣਕ, ਯੁਵਰਾਜ ਲੋਹੀਆਂ, ਰਾਣੋ ਫਰਿਸ਼ਰਾਂ, ਸ਼ਿੰਦੋ ਫ਼ਰਿਸ਼ਰਾਂ, ਮਿੰਦੋ ਫ਼ਰਿਸ਼ਰਾਂ, ਵਿਸ਼ਾਲ, ਕਰਨ ਨਵਾਂਪਿੰਡ ਖਾਲੇਵਾਲ, ਚੰਚਲ ਸਿੰਘ ਰਾਮੇ ਪਿੰਡ, ਰਾਜ ਕੁਮਾਰ ਰਾਮੇਪਿੰਡ ਤੇ ਬਲਕਾਰ ਸਿੰਘ ਆਦਿ ਹਾਜਰ ਸਨ।





