ਪੈਰਿਸ 22 ਜੂਨ ( ਭੱਟੀ ਫ਼ਰਾਂਸ ) ਬੀਤੇ ਕੱਲ ਜਿਹੜੀ ਮੀਟਿੰਗ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫ਼ਰਾਂਸ ਦੀ ਬਹੁਤ ਹੀ ਸਖਾਵੇਂ ਮਾਹੌਲ ਵਿਚ ਹੋਈ ਸੀ ਦੀ ਸਫ਼ਲਤਾ ਉਪਰੰਤ ਸੰਦੀਪ ਵਡਾਲਾ , ਸੰਨੀ ਘੋਤੜਾ, ਰੂਬਲ ਮੁਲਤਾਨੀ, ਮਨੀ ਵਡਾਲਾ, ਸੰਨੀ ਜੱਬੋ, ਜੌਨੀ ਕੁਮਰਾਵਾਂਂ , ਕਮਲ ਹਰਿਆਣਾ, ਸੰਨੀ ਫ਼ਗਵਾੜੀਆ, ਪਿੰਦਾ ਅਤੇ ਹੈਪੀ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਵਾਰ ਦੇ ਟੂਰਨਾਂਮੈਂਟ ਨੂੰ ਸਫ਼ਲ ਬਣਾਉਣਾ ਅਤੇ ਟੂਰਨਾਂਮੈਂਟ ਦੇਖਣ ਆਏ ਦਰਸ਼ਕਾਂ , ਖਿਡਾਰੀਆਂ ਅਤੇ ਕਲੱਬਾਂ ਦੇ ਪਰਬੰਧਕਾਂ ਆਦਿ ਦਾ ਸਤਿਕਾਰ ਕਰਨਾਂ ਸਾਡਾ ਮੁੱਖ ਮਕਸਦ ਹੋਵੇਗਾ।
ਇੱਥੇ ਇਹ ਵੀ ਦੱੱਸਣਜੋੋਗ ਹੈ ਕਿ ਬੀਤੇ ਦਿਨ ਹੇਈ ਮੀਟਿੰਗ ਵਿੱਚ ਵੀ ਇਸ ਸਾਲ ਨਵੇਂ ਜੁੜੇ ਮੈਂਬਰਾਂ ਨੂੰ ਜਿੱਥੇ ਕਲੱਬ ਦੇ ਪਰਧਾਨ ਮੁਲਤਾਨੀ ਨੇ ਜੀਅ ਆਇਆਂ ਕਿਹਾ ਸੀ ਉੱਥੇ ਹੀ ਸੀਨੀਅਰ ਮੀਤ ਪਰਧਾਨ ਸੰਦੀਪ ਵਡਾਲਾ ਨੇ ਵੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਜੁੜ ਕੇ ਸਾਡੇ ਕਲੱਬ ਦਾ ਜਿਹੜਾ ਮਾਣ ਵਧਾਇਆ ਹੈ ਅਸੀਂ ਇਸ ਨੂੰ ਸਦਾ ਚੇਤੇ ਰੱਖਾਂਗੇ | ਹੋਰ ਵੀ ਬਹੁਤ ਸਾਰੀਆਂ ਵਿਚਾਰਾਂ ਇਕੱਤੀ ਜੁਲਾਈ ਵਾਲੇ ਟੂਰਨਾਂਮੈਂਟ ਨੂੰ ਸਫ਼ਲ ਬਣਾਉਣ ਵਾਸਤੇ ਕੀਤੀਆਂ ਗਈਆਂਂ ਸਨ | ਮੀਟਿੰਗ ਵਿੱਚ ਹਾਜਿਰ ਬਹੁਤ ਸਾਰੇ ਨਵੇਂ ਮੈਂਬਰਾਂ ਨੇ ਜਿੱਥੇ ਖਿਡਾਰੀਆਂ ਨੂੰ ਨਸ਼ਾ ਰਹਿਤ ਹੋ ਕੇ ਖੇਡਣ ਦੀ ਦਲੀਲ ਦਿੱਤੀ ਸੀ ਉੱਥੇ ਹੀ ਨਿੱਕਾ ਗੁਰਦਾਸਪੁਰ ਨੇ ਵੀ ਖੇਡ ਦਰਮਿਆਨ ਜਖਮੀਂ ਹੋ ਜਾਣ ਵਾਲੇ ਖਿਡਾਰੀਆਂ ਬਾਰੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਸੀ ਕਿ ਉਨਾਂ ਦੇ ਭਵਿੱਖ ਬਾਰੇ ਵੀ ਸਾਨੂੰ ਠੋਸ ਫ਼ੈਸਲੇ ਲੈਣੇ ਚਾਹੀਦੇ ਹਨ ਤਾਂ ਕਿ ਜਖਮੀਂ ਹੋਣ ਤੋਂ ਬਾਅਦ ਉਨਾਂ ਨੂੰ ਫ਼ਾਈਨੈਂਸਲੀ ਪਰੋਬਲਮ ਨਾ ਆਵੇ ਜਿਸ ਦਾ ਸਾਰਿਆਂ ਨੇ ਸਵਾਗਤ ਕੀਤਾ ਸੀ |





