ਜਲੰਧਰ, 7 ਅਕਤੂਬਰ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਟਿਊਸ਼ਨ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਗ੍ਰੇਡ ਪ੍ਰਾਪਤ ਕਰਕੇ ਇੰਸਟੀਟਿਊਸ਼ਨ ਦਾ ਨਾਮ ਰੌਸ਼ਨ ਕੀਤਾ ਹੈ। ਕੁੱਲ 34 ਵਿਦਿਆਰਥੀਆਂ ਨੇ 8.5 ਤੋਂ ਵੱਧ ਐਸਜੀਪੀਏ ਪ੍ਰਾਪਤ ਕੀਤੇ।
ਐਮਬੀਏ-2 ਸਮੈਸਟਰ ਦੇ ਵਿਦਿਆਰਥੀਆਂ ਨੇ 9.0 ਐਸਜੀਪੀਏ., ਮਨਜੋਤ ਕੌਰ ਅਤੇ ਸ਼ਿਵਮ ਨਈਅਰ ਨੇ 8.87 ਐਸਜੀਪੀਏ, ਰਾਜਵਿੰਦਰ ਨੇ 8.80 ਐਸਜੀਪੀਏ ਅਤੇ ਮਨਮਿੰਦਰ ਕੌਰ ਨੇ 8.73 ਐਸਜੀਪੀਏ ਪ੍ਰਾਪਤ ਕੀਤੇ।
ਬੀਬੀਏ-2 ਸਮੈਸਟਰ ਦੀਆਂ ਵਿਦਿਆਰਥਣਾਂ ਮੁਸਕਾਨ, ਸੇਜਲ ਅਤੇ ਸਿਮਰਪ੍ਰੀਤ ਨੇ 9.05 ਐਸਜੀਪੀਏ ਪ੍ਰਾਪਤ ਕੀਤੇ।
ਬੀ.ਕਾਮ-2 ਸਮੈਸਟਰ ਦੀਆਂ ਵਿਦਿਆਰਥਣਾਂ ਅਸ਼ਨੀਤ, ਅਲੀਜ਼ਾ, ਹਰਮਨਦੀਪ ਕੌਰ, ਕਨਿਸ਼ਕ, ਸੰਜਨਾ ਅਤੇ ਤਰਨਜੀਤ ਨੇ 9.05 ਐਸਜੀਪੀਏ ਪ੍ਰਾਪਤ ਕੀਤੇ। ਲਵਪ੍ਰੀਤ ਕੌਰ ਅਤੇ ਸ਼ਿਵਮ ਸੂਰੀ ਨੇ 8.76 ਐਸਜੀਪੀਏ ਪ੍ਰਾਪਤ ਕੀਤੇ। ਆਸ਼ੀਸ਼ ਕਤਿਆਲ ਨੇ 8.71 ਐਸਜੀਪੀਏ, ਪਿ੍ਰਆ ਨੇ 8.67 ਐਸਜੀਪੀਏ, ਰਾਹੁਲ ਨੇ 8.62 ਐਸਜੀਪੀਏ ਅਤੇ ਸਹਿਜ ਅਰੋੜਾ ਨੇ 8.57 ਐਸਜੀਪੀਏ ਪ੍ਰਾਪਤ ਕੀਤੇ।
ਬੀਸੀਏ-2 ਸਮੈਸਟਰ ਦੀ ਵਿਦਿਆਰਥਣ ਮਨੀਸ਼ਾ ਮੱਲ੍ਹੀ ਨੇ 8.95 ਐਸਜੀਪੀਏ ਪ੍ਰਾਪਤ ਕੀਤੇ।
ਬੀਐਚਐਮਸੀਟੀ-2 ਸਮੈਸਟਰ ਦੇ ਵਿਦਿਆਰਥੀਆਂ-ਭਾਵਿਕਾ ਕਪੂਰ ਨੇ 9.19 ਐਸਜੀਪੀਏ, ਪਿ੍ਰਆ ਨੇ 9.05 ਐਸਜੀਪੀਏ ਅਤੇ ਪੀਯੂਸ਼ਦੀਪ ਸਿੰਘ ਨੇ 8.57 ਐਸਜੀਪੀਏ ਪ੍ਰਾਪਤ ਕੀਤੇ।
ਬੀ.ਐਸ.ਸੀ. ਐਮਐਲਐਸ-2 ਸਮੈਸਟਰ ਦੀਆਂ ਵਿਦਿਆਰਥਣਾਂ ਹਰਲੀਨ ਕੌਰ ਨੇ 9.33 ਐਸਜੀਪੀਏ, ਨਤਾਸ਼ਾ ਜੱਸਲ ਨੇ 9.24 ਐਸਜੀਪੀਏ, ਸਾਕਸ਼ੀ ਸੈਣੀ ਨੇ 9.14 ਐਸਜੀਪੀੇ, ਹਰਪ੍ਰੀਤ ਕੌਰ ਨੇ 8.76 ਐਸਜੀਪੀਏ ਅਤੇ ਦਿਵਿਆ ਨੇ 8.67 ਐਸਜੀਪੀਏ ਪ੍ਰਾਪਤ ਕੀਤੇ।
ਬੀ.ਐਸ.ਸੀ. ਐਗਰੀਕਲਚਰ-2 ਸਮੈਸਟਰ ਦੀਆਂ ਵਿਦਿਆਰਥਣਾਂ ਬਲਦੀਪ ਕੌਰ ਨੇ 8.88 ਐਸਜੀਪੀਏ, ਝਲਕ ਨੰਦਾ ਨੇ 8.83 ਐਸਜੀਪੀਏ, ਅਰਵਿੰਦਰ ਕੌਰ ਨੇ 8.79 ਐਸਜੀਪੀਏ, ਰਾਜ ਨੰਦਨ ਨੇ 8.67 ਐਸਜੀਪੀਏ ਅਤੇ ਗੌਤਮ ਨੇ 8.63 ਐਸਜੀਪੀਏ ਪ੍ਰਾਪਤ ਕੀਤੇ।
ਡਾ. ਅਨੂਪ ਬੌਰੀ (ਚੇਅਰਮੈਨ, ਇੰਨੋਸੈਂਟ ਹਾਰਟਸ ਗਰੁੱਪ), ਡਾ. ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਟਿਊਸ਼ਨ) ਅਤੇ ਸਾਰੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।





