*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਐਥਨਿਕ ਫੈਸ਼ਨ ਸ਼ੋਅ ਲਾਵੋਗਾ-2022 ਦਾ ਆਯੋਜਨ*

शिक्षा
Spread the love

ਜਲੰਧਰ, 17 ਮਾਰਚ (ਦਾ ਮਿਰਰ ਪੰਜਾਬ)— ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਲਈ, ਇੰਨੋਸੈਂਟ ਹਾਰਟਸ ਗੁਰੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਐਥਨਿਕ ਫੈਸ਼ਨ ਸ਼ੋਅ ਲਾਵੋਗਾ-2022 ਦਾ ਆਯੋਜਨ ਕੀਤਾ ਗਿਆ। ਇੰਸਟੀਚਿਊਸ਼ਨ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਰੰਗੀਨ ਪਹਿਰਾਵੇ ਅਤੇ ਭਰੋਸੇਮੰਦ ਵਾਕ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਬਾਲੀਵੁੱਡ ਅਭਿਨੇਤਾ ਤਨਮਯ ਪੁਸ਼ਕਰ ਨੇ ਸੈਲੀਬਿ੍ਰਟੀ ਜੱਜ ਦੇ ਤੌਰ ਤੇ ਇਸ ਮੌਕੇ ਤੇ ਸ਼ਿਰਕਤ ਕੀਤੀ।

ਇਵੈਂਟ ਨੂੰ ਤਿੰਨ ਰਾਉਂਡਾਂ ਵਿੱਚ ਵੰਡਿਆ ਗਿਆ—ਥੀਮ ਆਧਾਰਿਤ, ਟੇਲੈਂਟ ਹੰਟ ਅਤੇ ਪ੍ਰਸ਼ਨ/ਉੱਤਰ ਦੌਰ। ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਣ ਲਈ ਡਾਂਸ ਅਤੇ ਗਾਉਣ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ‘ਏਥਨਿਕ ਵੀਅਰ’ ਦੀ ਥੀਮ ਦੇ ਨਾਲ, ਬਹੁ-ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਵੱਖ-ਵੱਖ ਤਰ੍ਹਾਂ ਦੇ ਫੈਸ਼ਨ ਪਹਿਰਾਵੇੇ ਦੀ ਚੋਣ ਕੀਤੀ ਅਤੇ ਰੈਂਪ ਉੱਤੇ ਆਪਣੇ ਪਹਿਰਾਵੇੇ ਨੂੰ ਖੂਬਸੂਰਤੀ ਨਾਲ ਪ੍ਰਦਰਸ਼ਿਤ ਕੀਤਾ। ਸਭ ਤੋਂ ਵਧੀਆ ਭਾਗੀਦਾਰਾਂ ਦੀ ਹੇਠਾਂ ਦਿੱਤੇ ਅਨੁਸਾਰ 8 ਵੱਖ-ਵੱਖ ਸਿਰਲੇਖਾਂ ਦੇ ਨਾਲ ਪ੍ਰਸ਼ੰਸਾ ਕੀਤੀ ਗਈ: – 

 

1. ਮਿਸ ਆਈ.ਐਚ.ਜੀ. ਆਈ 2022—ਸੁਨਾਲੀ (ਬੀਐਸਸੀ ਐਗਰੀ. ਸਮੈਸਟਰ-8)

2. ਮਿਸਟਰ ਆਈ.ਐਚ.ਜੀ. ਆਈ 2022—ਗੁਰਸੇਵਕ ਸਿੰਘ (ਬੀਬੀਏ ਸਮੈਸਟਰ-4)

3. ਮਿਸ ਗ੍ਰੇਸਫੁੱਲ—ਕ੍ਰਿਸਟੀਨਾ (ਬੀਬੀਏ ਸਮੈਸਟਰ-6)

4. ਮਿਸਟਰ ਹੈਂਡਸਮ—ਨੀਰਜ (ਬੀਬੀਏ ਸਮੈਸਟਰ-4)

5. ਸਟਾਈਲਿਸ਼ ਹੰਕ—ਪੁਨੀਤ ਸਿੰਘ (ਬੀਐਚਐਮਸੀਟੀ ਸਮੈਸਟਰ-2)

6. ਪਰੈਟੀ ਸਮਾਇਲ—ਅੰਜਲੀ (ਬੀਬੀਏ ਸਮੈਸਟਰ-2)

7. ਮਿਸ ਬੇਸਟ ਅਟਾਇਰ—ਏਕਤਾ (ਬੀਸੀਏ ਸਮੈਸਟਰ-6)

ਡਾ. ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ) ਵੱਲੋਂ ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਸਮਾਗਮ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਆਪਣੀ ਸ਼ਖਸੀਅਤ ਨੂੰ ਨਿਖਾਰਨ ਲਈ ਪ੍ਰੇਰਿਤ ਕਰੇਗਾ।

 

 

 

Leave a Reply

Your email address will not be published. Required fields are marked *