ਜਲੰਧਰ 25 ਅਕਤੂਬਰ ( ਦਾ ਮਿਰਰ ਪੰਜਾਬ ) :-ਭਾਵੇਂ ਪੰਜਾਬ ਸਰਕਾਰ ਨੇ ਬਿਨਾਂ ਇਜਾਜ਼ਤ ਅਤੇ ਐਨਓਸੀ ਦੇ ਕਾਲੋਨੀਆਂ ਨੂੰ ਕੱਟਣ ‘ਤੇ ਪੂਰਨ ਤੌਰ’ ਤੇ ਪਾਬੰਦੀ ਲਗਾਈ ਹੋਈ ਹੈ, ਪਰ ਫਿਰ ਵੀ ਕੁਝ ਲੋਕ ਸਰਕਾਰ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਕੇ ਕਾਲੋਨੀਆਂ ਕੱਟ ਕੇ ਸਰਕਾਰ ਦਾ ਲੱਖਾਂ ਰੁਪਏ ਦਾ ਧੋਖਾ ਕਰ ਰਹੇ ਹਨ। ਜਲੰਧਰ ਸੇਂਟਰਲ ਹਲਕੇ ਦੇ ਪਿੰਡ ਧੰਨੋਵਾਲੀ ਚ ਚੱਣਕਿੱਆ ਸਕੂਲ ਦੇ ਪਿਛਲੇ ਪਾਸੇ ਖੇਤੀਬਾੜੀ ਵਾਲੀ ਜਮੀਨ ਜਿੱਥੇ ਸ਼ਹਿਰ ਦੇ ਰਹਿਣ ਵਾਲੇ ਕਾਲੋਨਾਈਜ਼ਰਾ ਦੁਆਰਾ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਦੇ ਆਸ਼ੀਰਵਾਦ ਸਦਕਾ ਪੁੱਡਾ ਅਧਿਕਾਰੀਆਂ ਦੇ ਨਾਲ ਮਿਲਕੇ ਲਗਭਗ ਦੋ ਖੇਤਾਂ ਵਿੱਚ ਨਜਾਇਜ ਕਲੋਨੀ ਨੂੰ ਕੱਟਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਥੋਂ ਦੀ ਕਲੋਨੀ ਪੁੱਡਾ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੱਟ ਦਿੱਤੀ ਗਈ ਹੈ, ਜਿਸ ਕਾਰਨ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇੱਕ ਪਾਸੇ ਪੁੱਡਾ ਗੈਰਕਨੂੰਨੀ ਕਲੋਨੀ ਕੱਟਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਇੱਥੇ ਕਾਲੋਨੀ ਕੱਟੇ ਨੂੰ ਕਰੀਬ 3 ਮਹੀਨੇ ਤੋਂ ਜਿਆਦਾ ਹੋ ਗਏ ਹਨ,ਪੁੱਡਾ ਦੇ ਕਿਸੇ ਵੀ ਕਰਮਚਾਰੀ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਅਤੇ ਕਲੋਨੀ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ ।ਕਲੋਨਾਈਜ਼ਰ ਵੱਲੋਂ ਇਹ ਕਹਿ ਕੇ ਲੋਕਾਂ ਨੂੰ ਪਲਾਟ ਵੇਚੇ ਜਾ ਰਹੇ ਹਨ ਕਿ ਮੇਰੀ ਕਲੋਨੀ ਪਾਸ ਹੈ।ਕਿਰਪਾ ਕਰਕੇ ਚੈੱਕ ਕੀਤਾ ਜਾਵੇ ਅਤੇ(ਅਮੈਂਡਮੈਂਟ) ਆਫ਼ ਦਿ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 (ਸੋਧ ਐਕਟ 2014) ਦੀ ਧਾਰਾ 3, 5, 8, 9, 14 (2), 15, 18, 21, ਅਤੇ 36 ਤਹਿਤ ਐਫਆਈਆਰ ਦਰਜ ਕਲੋਨਾਈਜ਼ਰਾਂ ਖਿਲਾਫ ਕੀਤੀ ਜਾਵੇ।





