*ਪੰਜਾਬ ਬਸਪਾ ਗਰੁੱਪ ਦਾ ਗਠਨ-ਬਹੁਜਨ ਅੰਦੋਲਨ ਨੂੰ ਬਚਾਉਣ ਵਾਸਤੇ ਗਰੁੱਪ ਨੂੰ ਰਾਜਨੀਤਕ ਸ਼ਕਤੀ ਹਾਸਿਲ ਕਰਨ ਲਈ ਵਰਤਿਆ ਵੀ ਜਾ ਸਕਦਾ-ਆਗੂ*

पंजाब पॉलिटिक्स
Spread the love

ਜਲੰਧਰ (ਦਾ ਮਿਰਰ ਪੰਜਾਬ)-ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਬਹੁਜਨ ਅੰਦੋਲਨ ਦੇ ਟਕਸਾਲੀ ਆਗੂਆਂ ਦੀ ਮਿਟਿੰਗ ਹੋਈ। ਜੋ ਲੰਬੇ ਸਮੇਂ ਤੋਂ ਪੰਜਾਬ ਲੀਡਰਸ਼ਿਪ ਦੇ ਤਾਨਾਸ਼ਾਹੀ ਰਵਈਏ ਤੇ ਸਮਝੌਤੇ ਦੋਰਾਨ ਹੋਈ ਸੀਟਾਂ ਦੀ ਵੰਡ ਨੂੰ ਲੈ ਕੇ ਜੋ ਨਰਾਜਗੀ ਚੱਲੀ ਆ ਰਹੀ ਸੀ ਉਹਨਾਂ ਟਕਸਾਲੀ ਆਗੂਆਂ ਨੇ ਹਾਈਕਮਾਡ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਰਕਿਨਾਰ ਕਰ ਦਿੱਤਾ ਗਿਆ। ਅੱਜ ਸਾਰੇ ਟਕਸਾਲੀ ਆਗੂਆਂ ਨੇ ਜੋ ਚੰਡੀਗੜ੍ਹ ਵਿਖੇ ਤਾਲਮੇਲ ਕਮੇਟੀ ਬਣਾਈ ਸੀ ਉਸ ਨੂੰ ਮਿਸ਼ਨਰੀ ਸਾਥੀਆਂ ਦੀ ਹਾਜ਼ਰੀ ਵਿੱਚ ਸਾਥੀਆਂ ਦੀ ਸਹਿਮਤੀ ਨਾਲ ਗਰੁੱਪ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਸਦਾ ਨਾਮ ਪੰਜਾਬ ਬਸਪਾ ਰੱਖਿਆ ਗਿਆ। ਜਿਸਦੇ ਚੇਅਰਮੈਨ ਮਾਨਯੋਗ ਸਰਦਾਰ ਰਸ਼ਪਾਲ ਸਿੰਘ ਰਾਜੂ ਸਾਬਕਾ ਪੰਜਾਬ ਪ੍ਧਾਨ ਬਸਪਾ, ਪ੍ਧਾਨ ਠੇਕੇਦਾਰ ਭਗਵਾਨ ਦਾਸ ਸਿੱਧੂ ਸਾਬਕਾ ਜਨਰਲ ਸਕੱਤਰ ਪੰਜਾਬ ਬਸਪਾ, ਚੌਧਰੀ ਖੁਸ਼ੀ ਰਾਮ ( IAS RETD) ਸਾਬਕਾ ਲੋਕ ਸਭਾ ਇੰਚਾਰਜ ਬਸਪਾ, ਉੱਪ ਪ੍ਧਾਨ ਹਰਭਜਨ ਸਿੰਘ ਬਜਹੇੜੀ ਸਾਬਕਾ ਜਨਰਲ ਸਕੱਤਰ ਬਸਪਾ ਪੰਜਾਬ, ਸਰਦਾਰ ਸੁਖਬੀਰ ਸਿੰਘ ਸਾ਼ਲੀਮਾਰ ਸਾਬਕਾ ਸੀਨੀਅਰ ਬਸਪਾ ਲੀਡਰ, ਪ੍ਸੋ਼ਤਮ ਰਾਜ ਅਹੀਰ ਸਾਬਕਾ ਜਿਲਾਂ ਪ੍ਰਧਾਨ ਬਸਪਾ, ਜਨਰਲ ਸਕੱਤਰ ਰੋਹਿਤ ਖੋਖਰ ਸਾਬਕਾ ਸਕੱਤਰ ਬਸਪਾ ਪੰਜਾਬ, ਸਕੱਤਰ ਮਨੋਹਰ ਬਹਿਰਾਮ ਸਾਬਕਾ ਸੀਨੀਅਰ ਆਗੂ ਬਸਪਾ, ਸਕੱਤਰ ਤਰਸੇਮ ਚੁੰਬਰ ਸਾਬਕਾ ਸੀਨੀਅਰ ਆਗੂ ਬਸਪਾ, ਸਕੱਤਰ ਡਾਕਟਰ ਸੋਮਨਾਥ ਸਿੰਘ ਸੀਨੀਅਰ ਆਗੂ ਬਸਪਾ ਪੰਜਾਬ, ਅੰਦੋਲਨ ਨੂੰ ਸਹੀ ਦਿਸ਼ਾ ਦੇਣ ਲਈ ਜਿੰਮੇਵਾਰੀਆਂ ਦਿੱਤੀਆਂ ਗਈਆਂ। ਆਉਣ ਵਾਲੇ ਸਮੇਂ ਵਿੱਚ ਬਹੁਜਨ ਅੰਦੋਲਨ ਨੂੰ ਬਚਾਉਣ ਵਾਸਤੇ ਗਰੁੱਪ ਨੂੰ ਰਾਜਨੀਤਕ ਸ਼ਕਤੀ ਹਾਸਿਲ ਕਰਨ ਲਈ ਵਰਤਿਆ ਵੀ ਜਾ ਸਕਦਾ ਹੈ।

Leave a Reply

Your email address will not be published. Required fields are marked *