*ਨੰਗਲ ਸ਼ਾਮਾ ਗੈਸ ਗਡਾਊਨ ਪਿਛਲੇ ਪਾਸੇ ਕੱਟੀ ਜਾ ਰਹੀ ਹੈ ਨਜਾਇਜ਼ ਕਲੋਨੀ*

पंजाब
Spread the love

ਜਲੰਧਰ ( ਦਾ ਮਿਰਰ ਪੰਜਾਬ ) :-ਭਾਵੇਂ ਪੰਜਾਬ ਸਰਕਾਰ ਨੇ ਬਿਨਾਂ ਇਜਾਜ਼ਤ ਅਤੇ ਐਨਓਸੀ ਦੇ ਕਾਲੋਨੀਆਂ ਨੂੰ ਕੱਟਣ ‘ਤੇ ਪੂਰਨ ਤੌਰ’ ਤੇ ਪਾਬੰਦੀ ਲਗਾਈ ਹੋਈ ਹੈ, ਪਰ ਫਿਰ ਵੀ ਕੁਝ ਲੋਕ ਸਰਕਾਰ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਕੇ ਕਾਲੋਨੀਆਂ ਕੱਟ ਕੇ ਸਰਕਾਰ ਦਾ ਲੱਖਾਂ ਰੁਪਏ ਦਾ ਧੋਖਾ ਕਰ ਰਹੇ ਹਨ। ਜਲੰਧਰ ਸੇਂਟਰਲ ਹਲਕੇ ਦੇ ਪਿੰਡ ਨੰਗਲ ਸ਼ਾਮਾਂ ਭੋਜੋਵਾਲ ਰੋਡ ਗੈਸ ਗਡਾਊਨ ਦੇ ਪਿਛਲੇ ਪਾਸੇ ਖੇਤੀਬਾੜੀ ਵਾਲੀ ਜਮੀਨ ਜਿੱਥੇ ਨਜ਼ਦੀਕੀ ਦਫ਼ਤਰ ਖੋਲ੍ਹੀ ਬੈਠੇ ਧੀਰ ਨਾਮਕ ਕਾਲੋਨਾਈਜ਼ਰ ਦੁਆਰਾ ਹਲਕੇ ਦੇ ਵਿਧਾਇਕ ਦੇ ਆਸ਼ੀਰਵਾਦ ਸਦਕਾ ਨਗਰ ਅਧਿਕਾਰੀਆਂ ਦੇ ਨਾਲ ਮਿਲਕੇ ਲਗਭਗ ਡੇਢ ਖੇਤ ਵਿੱਚ ਨਜਾਇਜ ਕਲੋਨੀ ਨੂੰ ਕੱਟਿਆ ਜਾ ਰਿਹਾ ਹੈ।


ਦੱਸਿਆ ਜਾ ਰਿਹਾ ਹੈ ਕਿ ਇਥੋਂ ਦੀ ਕਲੋਨੀ ਨਗਰ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੱਟ ਦਿੱਤੀ ਗਈ ਹੈ, ਜਿਸ ਕਾਰਨ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇੱਕ ਪਾਸੇ ਨਗਰ ਨਿਗਮ ਗੈਰਕਨੂੰਨੀ ਕਲੋਨੀ ਕੱਟਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਇੱਥੇ ਕਾਲੋਨੀ ਕੱਟੇ ਨੂੰ ਕਰੀਬ 6 ਮਹੀਨੇ ਤੋਂ ਜਿਆਦਾ ਹੋ ਗਏ ਹਨ, ਨਗਰ ਨਿਗਮ ਦੇ ਕਿਸੇ ਵੀ ਕਰਮਚਾਰੀ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਅਤੇ ਕਲੋਨੀ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ,ਅਤੇ ਕਲੋਨੀ ਵਿੱਚ ਸੀਵਰੇਜ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ।ਕਲੋਨਾਈਜ਼ਰ ਵੱਲੋਂ ਇਹ ਕਹਿ ਕੇ ਲੋਕਾਂ ਨੂੰ ਪਲਾਟ ਵੇਚੇ ਜਾ ਰਹੇ ਹਨ ਕਿ ਮੇਰੀ ਕਲੋਨੀ ਪਾਸ ਹੈ। ਇਸੇ ਆਰਟੀਆਈ ਐਕਟੀਵਿਸਟ ਬਿੱਟੂ ਵਰਮਾ ਨੇ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਸਬੰਧੀ ਨਗਰ ਨਿਗਮ ਅਤੇ ਪੰਜਾਬ ਦੇ ਚੀਫ ਸੈਕਟਰੀ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਕਲੋਨਾਈਜ਼ਰ ਖਿਲਾਫ (ਅਮੈਂਡਮੈਂਟ) ਆਫ਼ ਦਿ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 (ਸੋਧ ਐਕਟ 2014) ਦੀ ਧਾਰਾ 3, 5, 8, 9, 14 (2), 15, 18, 21, ਅਤੇ 36 ਤਹਿਤ ਐਫਆਈਆਰ ਦਰਜ ਕਲੋਨਾਈਜ਼ਰਾਂ ਖਿਲਾਫ ਕੀਤੀ ਜਾਵੇ।

Leave a Reply

Your email address will not be published. Required fields are marked *