ਜਲੰਧਰ, 17 ਨਵੰਬਰ (ਦਾ ਮਿਰਰ ਪੰਜਾਬ)-ਵਿਦਿਆਰਥੀਆਂ ਵਿੱਚ ਖੇਡ ਭਾਵਨਾ ਨੂੰ ਵਧਾਉਣ ਲਈ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਨਸਟੀਟਿਯੂਸ਼ਨਜ਼ ਵਿਖੇ ਸਪੋਰਟਸ ਮੀਟ ਮੁਕਾਬਲਾ-2021 ਦਾ ਆਯੋਜਨ ਕੀਤਾ ਗਿਆ। ਸਾਰੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਆਪਣੀ ਤਾਕਤ ਅਤੇ ਰੁਚੀ ਅਨੁਸਾਰ ਵੱਖ-ਵੱਖ ਖੇਡ ਗਤੀਵਿਧੀਆਂ ਵਿੱਚ ਹਿੱਸਾ ਲਿਆ। ਸਪੋਰਟਸ ਮੀਟ ਦਾ ਆਰੰਭ 100 ਮੀਟਰ ਅਤੇ 200 ਮੀਟਰ ਦੀ ਐਥਲੀਟ ਦੌੜ ਨਾਲ ਹੋਇਆ, ਜਿਸ ਤੋਂ ਬਾਅਦ ਵਾਲੀਬਾਲ ਦਾ ਮੈਚ ਕਰਵਾਇਆ ਗਿਆ।
ਵਿਦਿਆਰਥੀਆਂ ਵਿੱਚ ਇਕਾਗਰਤਾ ਅਤੇ ਚਿੰਤਨ ਦੀ ਆਦਤ ਪੈਦਾ ਕਰਨ ਲਈ ਮਨੋਰੰਜਕ ਖੇਡਾਂ ‘ਲੈਮਨ ਰੇਸ’ ਅਤੇ ‘ਮਿਊਜ਼ੀਕਲ ਚੇਅਰ’ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਵਿਸ਼ਾਲ ਗਰਾਉਂਡ ਵਿੱਚ ਵੱਖ-ਵੱਖ ਟੀਮਾਂ ਵਿਚਾਲੇ ਦੋ ਪ੍ਰਸਿੱਧ ਖੇਡਾਂ ਕ੍ਰਿਕਟ ਅਤੇ ਬੈਡਮਿੰਟਨ ਪੂਰੇ ਉਤਸ਼ਾਹ ਨਾਲ ਖੇਡੀਆਂ ਗਈਆਂ।
ਮਾਨਯੋਗ ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਵੱਲੋਂ ਸ਼ਾਨਦਾਰ ਇਨਾਮ ਵੰਡ ਸਮਾਰੋਹ ਵਿੱਚ ਕਾਲਜ ਦੇ ਚਮਕਦੇ ਸਿਤਾਰਿਆਂ ਨੂੰ ਯਾਦਗਾਰੀ-ਚਿੰਨ੍ਹ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।


