*ਮਹਾਰਾਣਾ ਪ੍ਰਤਾਪ ਦਾ ਬੁੱਤ ਲੋਕ ਅਰਪਣ, ਇੱਕੋ ਮੰਚ ’ਤੇ ਦਿਖੇ ਕਾਂਗਰਸੀ ਤੇ ਭਾਜਪਾਈ*

Uncategorized
Spread the love

ਤਲਵਾਡ਼ਾ, 12 ਦਸੰਬਰ( ਦੀਪਕ ਠਾਕੁਰ)-ਸਥਾਨਕ ਸਬਜ਼ੀ ਮੰਡੀ ਚੌਂਕ ਦਾ ਨਾਂ ਅੱਜ ਤੋਂ ਮਹਾਰਾਣਾ ਪ੍ਰਤਾਪ ਚੌਂਕ ਹੋ ਗਿਆ ਹੈ, ਇਹ ਸ਼ਬਦ ਵਿਧਾਇਕ ਅਰੁਣ ਡੋਗਰਾ ਨੇ ਸਥਾਨਕ ਨਗਰ ਪੰਚਾਇਤ ਪ੍ਰਸ਼ਾਸਨ ਵੱਲੋਂ ਕਰੀਬ 6 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਮਹਾਰਾਣਾ ਪ੍ਰਤਾਪ ਦੇ ਬੱੁਤ ਨੂੰ ਲੋਕ ਅਰਪਣ ਕਰਦਿਆਂ ਕਹੇ। ਅੱਜ ਇੱਥੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ‘ਚ ਵੱਡੀ ਗਿਣਤੀ ਰਾਜਪੂਤ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ‘ਚ ਕਾਂਗਰਸ ਅਤੇ ਭਾਜਪਾ ਦੇ ਆਗੂ ਇੱਕੋ ਮੰਚ ’ਤੇ ਇਕੱਠੇ ਬੈਠੇ ਦਿਖਾਈ ਦਿੱਤੇ। ਵਿਧਾਇਕ ਡੋਗਰਾ ਨੇ ਮਹਾਰਾਣਾ ਪ੍ਰਤਾਪ ਦੇ ਬੁੱਤ ਦਾ ਲੋਕ ਅਰਪਣ ਕਰ ਜਿੱਥੇ ਭਾਈਚਾਰੇ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਗੱਲ ਕਹੀ, ਉੱਥੇ ਹੀ ਦਸੂਹਾ ਤੋਂ ਭਾਜਪਾ ਦੀ ਟਿਕਟ ਦੇ ਚਾਹਵਾਨ ਸਾਬਕਾ ਚੇਅਰਮੈਨ ਠਾ ਰਘੁਨਾਥ ਸਿੰਘ ਰਾਣਾ ਨੇ ਨੌਜਵਾਨਾਂ ਨੂੰ ਸ਼੍ਰੋਮਣੀ ਦੇਸ਼ ਭਗਤ, ਮਹਾਨ ਯੋਧੇ ਮਹਾਰਾਣਾ ਪ੍ਰਤਾਪ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਗੱਲ ਕਹੀ। ਸਥਾਨਕ ਰਾਜਪੂਤ ਸਭਾ ਦੇ ਪ੍ਰਧਾਨ ਮਾਨ ਸਿੰਘ ਪਠਾਣੀਆਂ ਨੇ ਰਾਜਪੂਤ ਭਾਈਚਾਰੇ ਦੀ ਚਿਰੌਕਣੀ ਮੰਗ ਪੂਰੀ ਕਰਨ ’ਤੇ ਵਿਧਾਇਕ ਡੋਗਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ’ਤੇ ਸੀਨੀਅਰ ਕਾਂਗਰਸੀ ਆਗੂ ਕੰਵਰ ਰਤਨ ਚੰਦ, ਬਲਾਕ ਕਾਂਗਰਸ ਪ੍ਰਧਾਨ ਠਾ ਪ੍ਰੀਤਮ ਸਿੰਘ, ਸੀਨੀਅਰ ਕਾਂਗਰਸੀ ਆਗੂ ਬਿਸ਼ਨ ਦਾਸ ਸੰਧੂ , ਭਾਜਪਾ ਦੇ ਓਬੀਸੀ ਸੈੱਲ ਦੇ ਆਗੂ ਪ੍ਰਦੀਪ ਪਲਾਹਾ ਆਦਿ ਨੇ ਮਹਾਰਾਣਾ ਪ੍ਰਤਾਪ ਦੇ ਸੰਘਰਸ਼ਭਰੇ ਜੀਵਨ ’ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਮੰਚ ਸੰਚਾਲਨ ਪ੍ਰਿੰਸੀਪਲ ਰਾਜੇਸ਼ ਠਾਕੁਰ ਤੇ ਰਾਜਿੰਦਰ ਸਿੰਘ ‘ਪਿੰਕੀ’ ਨੇ ਕੀਤਾ। ਇਸ ਮੌਕੇ ਵਿਧਾਇਕ ਡੋਗਰਾ ਨੇ ਇਲਾਕੇ ਦੀ ਪ੍ਰਸਿੱਧ ਐਨਜੀਓ ਮਾਨਵ ਸੇਵਾ ਸਮੰਤੀ ਦੇ ਸਰਪ੍ਰਸਤਾਂ ਨੂੰ ਨਗਰ ਪੰਚਾਇਤ ਤਲਵਾਡ਼ਾ ਵੱਲੋਂ ਖਰੀਦੀ ਐਂਬੂਲੰਸ ਭੇਂਟ ਕੀਤੀ।

Leave a Reply

Your email address will not be published. Required fields are marked *