*ਜਗਦੀਸ਼ ਜੱਸਲ ਆਦਮਪੁਰ ਨੇ ਕਿਸਾਨਾਂ ਦਾ ਘਰ ਵਾਪਸੀ ਤੇ ਕੀਤਾ ਸਵਾਗਤ; ਉਮੀਦ ਪ੍ਰਗਟਾਈ ਕਿ ਪੰਜਾਬ ਸਰਕਾਰ ਰਹਿ ਗਏ ਵਾਅਦੇ ਪੂਰੇ ਕਰੇਗੀ*

Uncategorized
Spread the love

ਜਲੰਧਰ, 11 ਦਸੰਬਰ( ਦਾ ਮਿਰਰ ਪੰਜਾਬ )- ਪੰਜਾਬ ਲੋਕ ਕਾਂਗਰਸ ਦੇ ਨੇਤਾ ਜਗਦੀਸ਼ ਜੱਸਲ ਆਦਮਪੁਰ ਨੇ ਦਿੱਲੀ ਦੇ ਬਾਰਡਰਾਂ ਦੇ ਨਾਲ ਕਿਸਾਨਾਂ ਦੇ ਅੰਦੋਲਨ ਦੀ ਸਫਲਤਾਪੁਰਵਕ ਸਮਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਜਿਹੜੇ ਕਿਸਾਨ 380 ਦਿਨਾਂ ਦੇ ਤਪ, ਤਿਆਗ ਅਤੇ ਤਪੱਸਿਆ ਤੋਂ ਬਾਅਦ ਘਰ ਪਰਤ ਰਹੇ ਹਨ।

ਜਗਦੀਸ਼ ਜੱਸਲ ਆਦਮਪੁਰ ਨੇ ਪੰਜਾਬ ਚ ਘਰ ਪਰਤ ਰਹੇ ਹਜ਼ਾਰਾਂ ਕਿਸਾਨਾਂ ਦਾ ਸਵਾਗਤ ਕਰਦਿਆਂ ਅਤੇ ਉਨ੍ਹਾਂ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਅਨੁਸ਼ਾਸਨ, ਸੰਜਮ ਅਤੇ ਹਿੰਮਤ ਦੇ ਕਾਰਨ ਹੀ ਅੰਦੋਲਨ ਆਪਣੇ ਨਿਰਣਾਇਕ ਅੰਤ ਤੱਕ ਪਹੁੰਚਿਆ ਅਤੇ ਭਾਰਤ ਸਰਕਾਰ ਨੂੰ ਆਖਿਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣਾ ਪਿਆ।

ਇਸ ਦੌਰਾਨ ਜੱਸਲ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਚ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਉਨ੍ਹਾਂ ਚੋਂ ਕਈ ਵਾਅਦਿਆਂ ਨੂੰ ਪੂਰਾ ਕਰ ਚੁੱਕੇ ਹਨ ਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਬਾਕੀ ਰਹਿੰਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨਾ ਹੁਣ ਸਰਕਾਰ ਦੇ ਹੱਥ ਹੈ। ਉਹਨਾਂ ਕਿਹਾ ਜਿਸ ਤਰ੍ਹਾਂ

ਕੈਪਟਨ ਅਮਰਿੰਦਰ ਸਿੰਘ ਜੀ ਨੇ ਇਸ ਮਾਮਲੇ ਦੇ ਹੱਲ ਹੋਣ ਤੱਕ ਸੰਤੁਸ਼ਟੀ ਪ੍ਰਗਟ ਕਰਦਿਆਂ ਯਾਦ ਕੀਤਾ ਕਿ ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਕ ਸਾਲ ਪਹਿਲਾਂ ਵਿਅਕਤੀਗਤ ਤੌਰ ਤੇ ਕਿਸਾਨ ਅੰਦੋਲਨ ਚ ਹਿੱਸਾ ਲਿਆ ਅਤੇ ਕਿਸਾਨਾਂ ਨੂੰ ਆਪਣਾ ਪ੍ਰਦਰਸ਼ਨ ਦਿੱਲੀ ਤੱਕ ਲੈ ਕੇ ਜਾਣ ਲਈ ਸਮਰੱਥਨ ਤੇ ਉਤਸ਼ਾਹ ਦਿੱਤਾ। ਉਨ੍ਹਾਂ ਤਿੰਨ ਕਿਸਾਨ ਵਿਰੋਧੀ ਕਾਲ਼ੇ ਕਾਨੂੰਨਾਂ ਖਿਲਾਫ਼ ਮਤਾ ਪਾਸ ਕਰਕੇ ਮਾਨਯੋਗ ਗਵਰਨਰ ਸਾਹਿਬ ਪੰਜਾਬ ਨੂੰ ਭੇਜਿਆ ਸੀ। ਅੱਜ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਖੁਸ਼ ਹਨ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਉਦੇਸ਼ ਪੂਰਾ ਹੋ ਗਿਆ ਹੈ ਅਤੇ ਇਨ੍ਹਾਂ ਕਾਨੂੰਨਾਂ ਦੇ ਰੱਦ ਹੋਣ ਨਾਲ ਸਾਡੇ ਕਿਸਾਨ ਭਾਈਚਾਰੇ ਨੂੰ ਸੰਤੁਸ਼ਟੀ ਮਿਲੀ ਹੈ।

ਕੈਪਟਨ ਅਮਰਿੰਦਰ ਸਿੰਘ ਜੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੇ ਸਨ, ਪਰ ਮੰਦਭਾਗਾ ਰਿਹਾ ਕਿ ਪਹਿਲਾਂ ਕੋਰੋਨਾ ਮਹਾਂਮਾਰੀ ਤੇ ਬਾਅਦ ਵਿੱਚ ਉਨ੍ਹਾਂ ਦੇ ਬਦਲੇ ਜਾਣ ਨਾਲ ਕੁੱਝ ਮੰਗਾਂ ਹਾਲੇ ਵੀ ਪੂਰੀਆਂ ਹੋਣੀਆਂ ਬਾਕੀ ਹਨ, ਜਿਨ੍ਹਾਂ ਹੁਣ ਨਵੀਂ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਹੈ। ਕਿ

ਕੈਪਟਨ ਅਮਰਿੰਦਰ ਸਿੰਘ ਜੀ ਦੀ ਤਰਾਂ ਪੰਜਾਬ ਦੇ ਕਿਸਾਨਾਂ ਦੀ ਹਰ ਕੀਮਤ ਤੇ ਆਮ ਪੰਜਾਬੀਆਂ ਤੇ ਖ਼ਾਸਕਰ ਕਿਸਾਨਾਂ ਤੇ ਹਿੱਸਾ ਖੇਤਾਂ ਦੀ ਰਾਖੀ ਕਰਨ। ਹੁਣ ਵੀ ਪੰਜਾਬ ਲੋਕ ਕਾਂਗਰਸ ਸੂਬੇ ਕਿਸਾਨਾਂ ਪ੍ਰਤੀ ਆਪਣੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਕਿਸਾਨ ਭਰਾਵਾਂ ਤੇ ਭੈਣਾਂ ਨੂੰ ਇਕ ਵਾਰ ਫਿਰ ਤੋਂ ਭਰੋਸਾ ਦੇਣਾ ਚਾਹੁੰਦੇ ਹਨ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੋਈ ਵੀ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗੀ। ਜਿਵੇਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਪਿਛਲੇ ਕਾਰਜਕਾਲ ਦੀ ਸਰਕਾਰ ਨੇ ਸਾਲ 2004 ਚ ਦੂਜੇ ਸੂਬਿਆਂ ਨਾਲ ਪਾਣੀ ਦੀ ਵੰਡ ਸਬੰਧੀ ਸਮਝੌਤਿਆਂ ਨੂੰ ਰੱਦ ਕਰਨ ਵਾਸਤੇ ਪੰਜਾਬ ਟਰਮੀਨੇਸ਼ਨ ਆਫ (ਵਾਟਰ ਸ਼ੇਅਰਿੰਗ) ਐਗਰੀਮੈਂਟ ਲੈ ਕੇ ਆਏ ਸਨ ਤਾਂ ਜੋ ਸਾਡੇ ਪਾਣੀਆਂ ਨੂੰ ਬਚਾਇਆ ਜਾ ਸਕੇ ਅਤੇ ਪੰਜਾਬ ਦੀ ਜਮੀਨ ਨੂੰ ਬੰਜਰ ਹੋਣ ਤੋਂ ਬਚਾਇਆ ਸੀ। 

——————————

 

Leave a Reply

Your email address will not be published. Required fields are marked *