ਤਲਵਾਡ਼ਾ,12 ਦਸੰਬਰ (ਦਾ ਮਿਰਰ ਪੰਜਾਬ)-ਦਿੱਲੀ ਮੋਰਚਾ ਫ਼ਤਹਿ ਕਰਕੇ ਹਾਜੀਪੁਰ ਪਹੁੰਚਣ ’ਤੇ ਨੌਜਵਾਨ ਆਗੂ ਧਰਮਿੰਦਰ ਸਿੰਘ ਦਾ ਕਿਸਾਨ ਜੱਥੇਬੰਦੀਆਂ ਤੇ ਮੁਲਾਜ਼ਮ ਸੰਗਠਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਟੋਲ ਪਲਾਜ਼ਾ ਹਰਸਾ ਮਾਨਸਰ ਮੁਕੇਰੀਆਂ ਦੇ ਆਗੂ ਯੋਧ ਸਿੰਘ, ਗਿਆਨ ਸਿੰਘ ਗੁਪਤਾ ਤੇ ਸ਼ਿਵ ਕੁਮਾਰ ਅਮਰੋਹੀ ਦੀ ਅਗਵਾਈ ਹੇਠ ਧਰਮਿੰਦਰ ਸਿੰਘ ਤੇ ਉਸਦੀ ਜੀਵਨ ਸਾਥਣ ਪ੍ਰਵੀਨ ਦਾ ਗਰਮਜ਼ੋੋਸ਼ੀ ਨਾਲ ਸਵਾਗਤ ਕੀਤਾ। ਕਾਫ਼ਲੇ ਦੇ ਰੂਪ ‘ਚ ਜੇਤੂ ਜਲੂਸ ਕੱਢ ਧਰਮਿੰਦਰ ਸਿੰਘ ਨੂੰ ਉਸਦੇ ਜੱਦੀ ਪਿੰਡ ਨੌਸ਼ਹਿਰਾ ਸਿੰਬਲੀ ਪਹੁੰਚਾਇਆ।





