*ਕਾਂਗਰਸ ਵਲੋਂ ਸੀਐਲਪੀ ਲੀਡਰ ਚੁਣਨ ਵਿਚ ਹੋ ਸਕਦੀ ਹੈ ਇਕ-ਦੋ ਦਿਨ ਦੀ ਦੇਰੀ, ਏਥੇ ਫਸਿਆ ਪੇਜ*

पंजाब पॉलिटिक्स
Spread the love

ਚੰਡੀਗੜ੍ਹ( ਦਾ ਮਿਰ ਰ ਪੰਜਾਬ)-ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਵੱਲੋਂ ਸੀ ਐਲ ਪੀ ਲੀਡਰ( ਮੁੱਖ ਮੰਤਰੀ ਦਾ ਚਿਹਰਾ) ਚੁਣਿਆ ਜਾਣਾ ਹੈ, ਅੱਜ ਸ਼ਾਮ ਨੂੰ ਹੋਈ ਵਿਧਾਇਕਾਂ ਦੀ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਵਿਧਾਇਕਾਂ ਨੇ ਫੈਸਲਾ ਲਿਆ ਹੈ ਕਿ ਸੀਐਲਪੀ ਲੀਡਰ ਦਾ ਫ਼ੈਸਲਾ ਜੋ ਕਾਂਗਰਸ ਹਾਈਕਮਾਨ ਕਰੇਗੀ ਉਹ ਸਭ ਨੂੰ ਮਨਜ਼ੂਰ ਹੋਵੇਗਾ। ਇਸ ਮੀਟਿੰਗ ਤੋਂ ਬਾਅਦ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਅੱਜ ਹੀ ਸੀਐਲਪੀ ਲੀਡਰ ਉੱਤੇ ਕਾਂਗਰਸ ਹਾਈਕਮਾਨ ਮੋਹਰ ਲਗਾ ਦੇਵੇਗੀ ਪਰ ਦੂਜੇ ਪਾਸੇ ਸੂਤਰਾਂ ਨੇ ਦਸਿਆ ਹੈ ਕਿ ਨਵਜੋਤ ਸਿੰਘ ਸਿੱਧੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ, ਦੂਜੇ ਪਾਸੇ ਕਾਂਗਰਸ ਹਾਈਕਮਾਨ ਦਾ ਮੰਨਣਾ ਹੈ ਕਿ ਜੇਕਰ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਤਾਂ ਹਿੰਦੂਆਂ ਦਾ ਵੋਟ ਬੈਂਕ ਉਨ੍ਹਾਂ ਦੇ ਖਾਤੇ ਵਿੱਚ ਭੁਗਤ ਸਕਦਾ ਹੈ। ਸੂਤਰ ਦੱਸਦੇ ਹਨ ਕਿ ਇਸੇ ਹੀ ਕਾਰਨ ਫੈਸਲਾ ਲੈਣ ਕਾਂਗਰਸ ਹਾਈਕਮਾਨ ਦੇਰ ਲਗਾ ਰਹੀ ਹੈ ਹੋ ਸਕਦਾ ਹੈ ਕੱਲ੍ਹ ਜਾਂ ਪਰਸੋਂ ਇਸ ਤੇ ਫ਼ੈਸਲਾ ਆ ਜਾਵੇ।

Leave a Reply

Your email address will not be published. Required fields are marked *