*ਗੜ੍ਹੀ ਤੇ ਬੈਨੀਪਾਲ ਨੇ ਬਸਪਾ ਨੂੰ ਬਾਦਲਾਂ ਕੋਲ ਗਹਿਣੇ ਰੱਖਿਆ*

पंजाब
Spread the love

ਜਲੰਧਰ 17 ਦਸੰਬਰ (ਦਾ ਮਿਰਰ ਪੰਜਾਬ)-ਅੱਜ ਜਲੰਧਰ ਵਿਖੇ ਬਹੁਜਨ ਸਮਾਜ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸੁਖਵਿੰਦਰ ਸਿੰਘ ਕੋਟਲੀ, ਅੰਮ੍ਰਿਤਪਾਲ ਭੌਂਸਲੇ ਫਿਲੌਰ, ਡਾ. ਸੁਖਵੀਰ ਮਾਨਾਂਵਾਲੀ ਫਗਵਾੜਾ, ਕੁਲਵੰਤ ਸਿੰਘ ਟਿੱਬਾ ਹਲਕਾ ਮਹਿਲ ਕਲਾਂ, ਰਾਮ ਸਰੂਪ ਸਰੋਏ ਨੇ ਸਾਂਝੇ ਤੌਰ ਕਿਹਾ ਕਿ ਗੜ੍ਹੀ, ਬੈਨੀਪਾਲ ਨੇ ਬਸਪਾ ਨੂੰ ਅਕਾਲੀ ਦਲ ਦੇ ਨਾਲ ਸਮਝੌਤੇ ਦੇ ਨਾਂ ਤੇ ਅਕਾਲੀ ਦਲ ਕੋਲ ਗਹਿਣੇ ਰੱਖਿਆ ਹੋਇਆ ਹੈ ਅਤੇ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ 20 ਸੀਟਾਂ ਸਮਝੌਤੇ ‘ਚ ਲੈਕੇ 12 ਸੀਟਾਂ ਅਕਾਲੀ ਦਲ ਦੇ ਆਗੂਆਂ ਨੂੰ ਤੇ 2 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਉਮੀਦਵਾਰ ਬਣਾਇਆ, ਜਦਕਿ ਅਸਲ ਬਹੁਜਨ ਅੰਦੋਲਨ ਦੀ ਵਿਚਾਰਧਾਰਾ ਅਨੁਸਾਰ ਗਰੀਬ-ਗੁਰਬੇ, ਲਿਤਾੜੇ ਸਮਾਜ ਦੇ ਲੋਕਾਂ ਨੂੰ ਕਦੋਂ ਅੱਗੇ ਆਉਣ ਦਾ ਮੌਕਾ ਮਿਲੇਗਾ ਅਤੇ ਬਹੁਜਨ ਸਮਾਜ ਦੇ ਮਿਸ਼ਨ ਦੇ ਸਿਪਾਹੀ ਕਦੋਂ ਰਾਜਸੱਤਾ ਦੇ ਭਾਗੀਦਾਰ ਬਣਨਗੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬਸਪਾ ਦੇ ਵਰਕਰ ਨੂੰ ਚੋਣ ਲੜਾਉਣੀ ਹੀ ਨਹੀਂ ਤਾਂ ਫਿਰ ਗੜ੍ਹੀ ਐਂਡ ਕੰਪਨੀ ਵਲੋਂ ਮਿਸ਼ਨਰੀ ਵਰਕਰਾਂ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਅੱਜ ਇਹ ਫੈਸਲਾ ਗੜ੍ਹੀ, ਬੈਨੀਪਾਲ ਦੇ ਮਿਸ਼ਨਰੀ ਵਰਕਰਾਂ ਪ੍ਤਿ ਤਾਨਾਸ਼ਾਹੀ ਰਵੱਈਏ ਅਤੇ ਬਸਪਾ ਦੀ ਅਸਲ ਵਿਚਾਰਧਾਰਾ ਨੂੰ ਅਣਗੋਲੇ ਕੀਤੇ ਜਾਣ ਕਾਰਨ ਲੈਣਾ ਪਿਆ, ਆਗੂਆਂ ਨੇ ਅੱਗੇ ਕਿਹਾ ਕਿ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਬਹੁਜਨ ਸਮਾਜ ਦੇ ਲੋਕਾਂ ਦਾ ਭਲਾ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਅਸੀਂ ਸਦਾ ਸਮਾਜ ਦੀ ਤਰੱਕੀ ਅਤੇ ਬੇਹਤਰੀ ਦੀ ਲੜਾਈ ਲੜਦੇ ਰਹਾਂਗ

Leave a Reply

Your email address will not be published. Required fields are marked *