*ਸਮਾਜ ਦੇ ਲੋਕਾਂ ਨੂੰ ਸੰਵਿਧਾਨਿਕ ਹੱਕ ਦੁਆਉਣ ਲਈ ਪੰਜਾਬ ਦੇ ਇਹਨਾਂ ਵਰਗਾਂ ਦੇ ਕਰਮਚਾਰੀਆਂ ,ਵਿਦਿਆਰਥੀਆਂ ,ਆਮ ਲੋਕਾਂ ਨੂੰ ਲਾਮਬੰਦ ਕਰਕੇ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ-ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਅੱਜ ਪ੍ਰੈੱਸ ਕਲੱਬ ਜਲੰਧਰ ਵਿਖੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ( ਰਜ਼ਿ ) ਦੀ ਪ੍ਰੈੱਸ ਕਾਨਫਰੰਸ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਚਪੜ੍ਹ , ਦੀ ਅਗਵਾਈ ਵਿਚ ਹੋਈ । ਜਿਸ ਵਿਚ ਸੂਬਾ ਮੁੱਖ ਸਲਾਹਕਾਰ ਸ੍ਰੀ ਰਮੇਸ਼ ਕੁਮਾਰ ਸਹੋਤਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਫੈਡਰੇਸ਼ਨ ਸੰਨ 1966 ਤੋਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਸਮਾਜ ਨਾਲ ਸਬੰਧਤ ਕਰਮਚਾਰੀਆਂ / ਵਿਦਿਆਰਥੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਦੀਆਂ ਸਰਕਾਰਾਂ ਕੋਲੋਂ ਹੱਲ ਕਰਵਾਉਣ ਲਈ ਨਿਰੰਤਰ ਸੰਘਰਸ਼ ਕਰਦੀ ਆ ਰਹੀ ਹੈ । ਉਪਰੋਕਤ ਅਨੁਸਾਰ ਫੈਡਰੇਸ਼ਨ ਦੇ ਨਵ ਨਿਯੁਕਤ ਸੂਬਾ ਕਾਰਜਕਾਰੀ ਪ੍ਰਧਾਨ ਸ . ਜਸਵਿੰਦਰ ਸਿੰਘ ਚਪੜ੍ਹ ਦੀ ਅਗਵਾਈ ਵਿਚ ਸਮਾਜ ਦੇ ਲੋਕਾਂ ਨੂੰ ਸੰਵਿਧਾਨਿਕ ਹੱਕ ਦੁਆਉਣ ਲਈ ਪੰਜਾਬ ਦੇ ਇਹਨਾਂ ਵਰਗਾਂ ਦੇ ਕਰਮਚਾਰੀਆਂ / ਵਿਦਿਆਰਥੀਆਂ / ਆਮ ਲੋਕਾਂ ਨੂੰ ਲਾਮਬੰਦ ਕਰਕੇ ਵੱਡੇ ਪੱਧਰ ਤੇ ਸੰਘਰਸ਼ ਵਿੱਢੇਗੀ । ਸੂਬਾ ਕਾਰਜਕਾਰੀ ਪ੍ਰਧਾਨ ਸ.ਜਸਵਿੰਦਰ ਸਿੰਘ ਚਪੜ੍ਹ ਨੂੰ ਪੰਜਾਬ ਦੀ ਸਰਕਾਰ ਤੋਂ ਪੂਰਨ ਉਮੀਦ ਹੈ ਕਿ ਇਨ੍ਹਾਂ ਵਰਗਾਂ ਨਾਲ ਸੰਬਧਤ ਜੋ ਪਿਛਲੀਆਂ ਸਰਕਾਰਾਂ ਨੇ ਵਧੀਕੀਆਂ ਕੀਤੀਆਂ , ਉਨ੍ਹਾਂ ਤੋਂ ਨਿਰਾਸ਼ ਹੋ ਕੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਵਿਚ ਐਸ.ਸੀ. ਭਾਈਬਾਰੇ ਨੇ ਅਹਿਮ ਭੂਮਿਕਾ ਨਿਭਾਈ ਹੈ । ਚਪੜ੍ਹ ਨੇ ਕਿਹਾ ਕਿ ਮੌਜੂਦਾ ਸਰਕਾਰ ਐਸ.ਸੀ. / ਬੀ.ਸੀ . ਵਰਗਾਂ ਵੱਲ ਉਚੇਚਾ ਧਿਆਨ ਦੇ ਕੇ ਇਨ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਸੰਵਿਧਾਨ ਦੀ 85 ਵੀਂ ਸੋਧ 16 ਜੂਨ 1995 ਤੋਂ ਲਾਗੂ ਕਰਨੀ , 10/10/2014 ਦਾ ਗੈਰ ਸੰਵਿਧਾਨਿਕ ਪੱਤਰ ਵਾਪਸ ਲੈਣਾ ਅਤੇ ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ 28/01/2022 ਦੇ ਇਨਟੈਹਮ ਆਹਤਰ ਅਨੁਸਾਰ ਸੰਵਿਧਾਨ ਦੀ 85 ਵੀਂ ਸੋਧ 19/10/2006 ਤੱਕ ਵੈਲਿਡ ਹੈ ਅਤੇ ਵੈਕਵਰਡਨੈੱਸ ਦੀ ਸ਼ਰਤ ਵੀ ਖਤਮ ਕਰ ਦਿੱਤੀ ਗਈ ਹੈ । ਇਸ ਲਈ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਰਨੈਲ ਸਿੰਘ ਦੇ ਕੇਸ ਸਿਵਲ ਰਿੱਟ ਪਟੀਸ਼ਨ 30621/2011 ਮੁਤਾਬਿਕ ਆਏ ਇਨਟੈਰਮ ਫੈਸਲੇ ਨੂੰ ਬਿਨਾਂ ਕਿਸੇ ਦੇਰੀ ਤੁਰੰਤ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ । ਇਸ ਮੌਕੇ ਸੂਬਾ ਸਕੱਤਰ ਜਨਰਲ ਨਿਰਮਲ ਜੀਤ , ਮੁੱਖ ਕਾਨੂੰਨੀ ਸਲਾਹਕਾਰ ਰਾਮ ਨਿਰੰਜਨ ਕੈਂਥ ਜਲੰਧਰ , ਸੂਬਾ ਚੀਫ ਆਰਗੇਨਾਈਜ਼ਰ ਪਰਵਿੰਦਰ ਕੁਮਾਰ ਕਪੂਰਥਲਾ , ਸੂਬਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਅਜੇ ਕਾਂਤ , ਜਨਰਲ ਸਕੱਤਰ ਦਵਿੰਦਰ ਭੱਟੀ ਫਿਲੌਰ , ਰਤਨ ਲਾਲ ਸਹੋਤਾ ਕਪੂਰਥਲਾ , ਗੁਰਮੀਤ ਥਾਪਾ ਸ੍ਰੀ ਅੰਮ੍ਰਿਤਸਰ , ਡਾ . ਦਵਿੰਦਰ ਸਿੰਘ ਫਰੀਦਕੋਟ , ਕਰਨੈਲ ਸਿੰਘ ਤਲਵਾੜਾ , ਵਿਜੈ ਪਾਲ ਸਿੰਘ ਹੁਸ਼ਿਆਰਪੁਰ , ਰੁਪਿੰਦਰ ਸਲਹਾਈ ਫਿਰੋਜਪੁਰ , ਡਾ.ਬੇਅੰਤ ਸਿੰਘ ਬਰਨਾਲਾ , ਤਰਸੇਮ ਚੰਦ ਸੰਗਰੂਰ , ਹਰਸੁਖਜੀਤ ਸਿੰਘ ਹੈਪੀ ਲੁਧਿਆਣਾ , ਮੁਕੇਸ ਕੁਮਾਰ ਐਸ.ਏ. ਐਸ . ਨਗਰ ਮੋਹਾਲੀ , ਮਨਜੀਤ ਕੁਮਾਰ ਨੰਗਲ , ਜਤਿੰਦਰ ਕੁਮਾਰ ਜਲੰਧਰ , ਮਨਜੀਤਇੰਦਰ ਸਿੰਘ ਬਠਿੰਡਾ , ਪਰਮਜੀਤ ਸਿੰਘ ਨਵਾਂ ਸ਼ਹਿਰ , ਦਵਿੰਦਰ ਸਿੰਘ ਸ੍ਰੀ ਫਤਿਹਗੜ ਸਾਹਿਬ , ਜਗਦੇਵ ਕੋਲ ਚੰਡੀਗੜ , ਸੰਮੀ ਰਾਜਪੁਰਾ , ਜਗਦੇਵ ਸਿੰਘ ਗੁਰਦਾਸਪੁਰ , ਸੁਰਿੰਦਰ ਕੁਮਾਰ ਰੋਪੜ , ਜਗਸੀਰ ਸਿੰਘ ਮਾਨਸਾ , ਗੁਰਦਿਆਲ ਸਿੰਘ ਦੋਸਾਂਝ ਸਹੀਦ ਭਗਤ ਸਿੰਘ ਨਗਰ , ਕੁਲਵਿੰਦਰ ਸਿੰਘ ਸਮਾਣਾ , ਅਜਮੇਰ ਸਿੰਘ ਮਲੇਰਕੋਟਲਾ , ਮਨਜੀਤ ਸਿੰਘ ਬੰਗੜ , ਡਿੰਪਲ , ਪਰਮਿੰਦਰ ਕੌਰ ਪਟਿਆਲਾ , ਕੁਲਦੀਪ ਸਿੰਘ ਮੋਗਾ , ਲਖਵੀਰ ਸਿੰਘ ਭੱਟੀ , ਦਵਿੰਦਰਪਾਲ ਸਿੰਘ ਸ੍ਰੀ ਫਤਿਹਗੜ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਦੇ ਕੋਨੇ – ਕੋਨੇ ਤੋਂ ਕਰਮਚਾਰੀ ਹਾਜ਼ਰ ਰਹੇ ।

Leave a Reply

Your email address will not be published. Required fields are marked *