ਪਿਆਰੇ ਹਾਕੀ ਦੋਸਤੋ !
ਜਿਵੇਂ ਕੇ ਆਪ ਨੂੰ ਪਤਾ ਹੀ ਹੈ ਕਿ ਖੇਡ ਵਿਭਾਗ, ਪੰਜਾਬ ਦੇ ਤਿੰਨ ਲਾਡਲੇ ਤੇ ਚਹੇਤੇ ਕੋਚਾਂ ਕ੍ਰਮਵਾਰ ਸ਼੍ਰੀ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯੁਧਵਿੰਦਰ ਸਿੰਘ ਜੋਨੀ ਵੱਲੋਂ ਖੇਡ ਵਿਭਾਗ ਨਾਲ ਗੰਢਤੁਪ ਕਰਕੇ ਡਿਜਰਵ ਕਰਦੇ ਸਹੀ ਕੋਚਾਂ ਦਾ ਹੱਕ ਮਾਰਦੇ ਹੋਏ, ਗਲਤ ਤੱਥ ਦੇ ਅਧਾਰ ਤੇ ਸਰਕਾਰ ਨੂੰ ₹ 50.00 ਲੱਖ ਰੁਪਏ ਦਾ ਵਿੱਤੀ ਚੂਨਾ ਲਾਉਣ ਬਾਰੇ ਸਕੈਂਡਲ ਦਾ ਸੋਸ਼ਲ ਮੀਡੀਏ ਅਤੇ ਲਿਖਤੀ ਰੂਪ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਸੀ ਅਤੇ ਇਹ ਕਿਹਾ ਸੀ ਕਿ ਜਦੋਂ ਤਕ ਛੱਡੇ ਗਏ ਯੋਗ 2 ਕੋਚਾਂ ਨੂੰ 20.00 ਰੁਪਏ ਨਹੀਂ ਦਿੰਦੇ ਮੈਂ ਉਸ ਵਕ਼ਤ ਤਕ ਚੈਨ ਚੇਨ ਨਾਲ ਨਹੀਂ ਬੈਠਾਂਗਾ ਜਿਸ ਬਾਰੇ ਮੈਨੇ ਪੋਸਿਟਿਵ ਮੈਸਜ ਵੀ ਪ੍ਰਾਪਤ ਹੋਏ ਸਨ ਪਰ ਹੁਣ ਜਦੋ ਲਾਡਲੇ ਤੇ ਚਹੇਤੇ ਕੋਚਾਂ ਨੂੰ ਇਹ ਪਤਾ ਲੱਗਾ ਹੈ ਇਕ ਉਹਨਾਂ ਦਾ ਇਸ ਕੰਮਾਂ ਵਿਚ ਸਰਗਨਾ ਸ਼ਾਈਦ ਦੁਬਾਰਾ ਮਹਿਕਮਾਂ ਜੋਇਨ ਕੇ ਲਵੇ ਤਾਂ ਇਹਨਾਂ ਦੇ ਮਨ ਵਿਚ ਫਿਰ ਖੋਟ ਆ ਗਈ ਹੈ।
ਇਸ ਲਈ ਮੈਨੇ ਇਸ ਬਾਰੇ ਇਕ ਸ਼ਿਕਾਇਤ ਮਾਨਯੋਗ ਜਸਟਿਸ ਮਹਿਤਾਬ ਸਿੰਘ ਗਿੱਲ, ਚੀਫ਼ ਵਿਜੀਲੈਂਸ ਕਮਿਸ਼ਨਰ, ਪੰਜਾਬ ਅਤੇ ਮਾਨਯੋਗ ਸ਼੍ਰੀ ਅਨਿਰੁਧ ਤਿਵਾੜੀ, ਆਈ.ਏ.ਐੱਸ, ਮੁੱਖ ਸਕੱਤਰ, ਪੰਜਾਬ ਸਰਕਾਰ, ਪੰਜਾਬ ਜੀ ਕਰਦੇ ਹੋਏ ਖੇਡ ਵਿਭਾਗ, ਪੰਜਾਬ ਦੇ ਤਿੰਨ ਲਾਡਲੇ ਤੇ ਚਹੇਤੇ ਕੋਚਾਂ ਕ੍ਰਮਵਾਰ ਸ਼੍ਰੀ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯੁਧਵਿੰਦਰ ਸਿੰਘ ਜੋਨੀ ਵੱਲੋਂ ਖੇਡ ਵਿਭਾਗ “ਭਾਜੀ” ਨਾਮ ਨਾਲ ਜਾਣੇ ਜਾਂਦੇ, ਨਾਲ ਗੰਢਤੁਪ ਕਰਕੇ, ਗਲਤ ਤੱਥ ਦੇ ਅਧਾਰ ਤੇ ਸਰਕਾਰ ਨੂੰ ₹ 50.00 ਲੱਖ ਰੁਪਏ ਦਾ ਵਿੱਤੀ ਚੂਨਾ ਲਾਉਣ ਬਾਰੇ ਸਕੈਂਡਲ ਦੀ ਉੱਚ ਪੱਧਰੀ ਕਮੇਟੀ ਬਣਕੇ ਸੁਤੰਤਰ ਜਾਂਚ (ਵਿਭਾਗੀ ਜਾਂਚ ਨਹੀਂ) ਕਰਵਾਉਣ ਸਬੰਧੀ ਤਿਆਰ ਕੀਤੀ ਹੈ ਜਿਸ ਦਾ ਡਰਾਫਟ ਨਾਲ ਸ਼ਾਮਿਲ ਹੈ । ਇਹ ਸ਼ਿਕਾਇਤ ਮੈਂ ਆਪਣੇ ਪੱਤਰ ਨੰਬਰ : 8-9/ਸ਼ਿਕਾਇਤ-2021 ਮਿਤੀ 07-01-2022 ਨੂੰ ਭੇਜਾਗਾਂ ਬਸ਼ਰਤੇ ਉਹ ਛੱਡੇ ਗਏ ਯੋਗ 2 ਕੋਚਾਂ ਨੂੰ ਬਣਦਾ 20.00 ਰੁਪਏ ਦੇ ਦੇਣ ।
ਮੈਂ ਦੇ ਆਪ ਖੇਡ ਵਿਭਾਗ ਦੇ ਸਾਰੇ ਕੋਚਾਂ ਨੂੰ ਮਾਰਫ਼ਤ ਜ਼ਿਲ੍ਹਾ ਖੇਡ ਅਫਸਰ ਇਸ ਡਰਾਫਟ ਲੈੱਟਰ ਭੇਜ ਕਰ ਲਿਖਿਆ ਜਾਂਦਾ ਹੈ ਕਿ ਜੇਕਰ ਇਸ ਵਿਚ ਕੋਈ ਮਹੱਤਵ ਪੂਰਨ ਤੱਥ ਲਿਖਣ ਤੋਂ ਰਹਿ ਗਏ ਹਨ ਜਾਂ ਅਜਿਹਾ ਧੱਕਾ ਹੋਰਨਾਂ ਕੋਚਾਂ ਖੇਡਾਂ ਦੇ ਕੋਚਾਂ ਨਾਲ ਵੀ ਹੋਇਆਂ ਹੋਵੇ ਤਾਂ ਉਹ ਮੈਨੂੰ WhatsApp ਨੰਬਰ 9417100786 ਉਪਰ ਭੇਜ ਦੇਣ ਉਹਨਾਂ ਦਾ ਨਾਮ ਕੀਤੇ ਵੀ ਉਜਾਗਰ ਨਹੀਂ ਕੀਤਾ ਜਾਵੇਗਾ।
ਮੇਰਾ ਬਤੌਰ ਹਾਕੀ ਵਿਸਲ੍ਹ ਬਲੋਅਰ ਕੇਵਲ ਇੱਕ ਹੀ ਮਕਸਦ ਹੈ ਕਿ “ਹਾਕੀ ਦੇ ਝੂਠ ਪਿੱਛੇ ਸੱਚ ਨੂੰ ਉਜਾਗਰ ਕਰਨਾ” ਅਤੇ ਮੈਂ ਆਸ ਕਰਦਾ ਹਾਂ ਕਿ ਆਪ ਜੀ ਇਸ ਗੰਭੀਰ ਮਸਲੇ ਉਪਰ ਵਿਚਾਰ ਕਰਦੇ ਹੋਏ ਸੱਚ ਬਾਹਰ ਕੱਢੋਗੇ । ਆਸ ਨਾਲ ਧੰਨਵਾਦ ਸਹਿਤ !
ਇਕਬਾਲ ਸਿੰਘ ਸੰਧੂ, ਪੀ.ਸੀ. ਐਸ (ਸੇਵਾ ਮੁਕਤ)
ਹਾਕੀ ਵਿਸਲ ਬਲੋਅਰ (ਝੂਠ ਪਿੱਛੇ ਛੁਪੇ ਹਾਕੀ ਦਾ ਸੱਚ),
ਜਲੰਧਰ ।
ਮੋਬਾਈਲ 9417100786