ਚੰਡੀਗੜ੍ਹ (ਦਾ ਮਿਰ ਰ ਪੰਜਾਬ)-: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਭਦੌੜ ਵਿੱਚ ਰੈਲੀ ਦੌਰਾਨ ਔਰਤਾਂ ਅਤੇ ਵਿਦਿਆਰਥਣਾਂ ਲਈ ਵੱਡੇ ਐਲਾਨ ਕੀਤੇ।
ਨਵਜੋਤ ਸਿੱਧੂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਬਣਨ ‘ਤੇ ਪੰਜਵੀਂ ਜਮਾਤ ਦੀਆਂ ਪਾਸ ਵਿਦਿਆਰਥਣਾਂ ਨੂੰ 5 ਹਜ਼ਾਰ ਰੁਪਏ ਦਿੱਤੇ ਜਾਣਗੇ, ਜਦਕਿ 10ਵੀਂ ਜਮਾਤ ਦੀਆਂ ਪਾਸ ਵਿਦਿਆਰਥਣਾਂ ਨੂੰ 15 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸਦੇ ਨਾਲ ਹੀ 12ਵੀਂ ਜਮਾਤ ਦੀਆਂ ਪਾਸ ਵਿਦਿਆਰਥਣਾਂ ਲਈ 20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਨਾਲ ਹੀ ਘਰ ਦੀਆਂ ਸੁਆਣੀਆਂ ਲਈ ਕਾਂਗਰਸ ਸਰਕਾਰ ਬਣਨ ‘ਤੇ ਮੁਫ਼ਤ ਸਲੰਡਰ ਵੀ ਦੇਣ ਦਾ ਵਾਅਦਾ ਕੀਤਾ।





