ਨਵੀਂ ਦਿੱਲੀ ( ਦਾ ਮਿਰਰ ਪੰਜਾਬ)-ਚੋਣ ਕਮਿਸ਼ਨ ਪੰਜ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੁਪਹਿਰ ਤੋਂ ਬਾਅਦ ਸਾਢੇ ਤਿੰਨ ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਨੀਪੁਰ ,ਉਤਰਾਖੰਡ ਗੋਆ, ਪੰਜਾਬ ਅਤੇ ਯੂ ਪੀ ਵਿਚ ਵਿਧਾਨ ਚੋਣਾਂ ਹੋਣ ਜਾ ਰਹੀਆਂ ਹਨ।





