*ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਸੀਟਾਂ ਚਮਕੌਰ ਸਾਹਿਬ ਅਤੇ ਆਦਮਪੁਰ ਤੋਂ ਚੋਣ ਲੜਨਗੇ*

पंजाब
Spread the love

*ਦਾ ਮਿਰਰ ਪੰਜਾਬ*

ਚੰਡੀਗੜ੍ਹ( ਜਸਪਾਲ ਕੈਂਥ)-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਚੋਣ ਲੜ ਸਕਦੇ ਹਨ। ਸੀਐਮ ਚੰਨੀ ਪੰਜਾਬ ਚਮਕੌਰ ਸਾਹਿਬ ਅਤੇ ਆਦਮਪੁਰ ਵਿਧਾਨ ਸਭਾ ਸੀਟਾਂ ਤੋਂ ਚੋਣ ਲੜ ਸਕਦੇ ਹਨ। ਚੰਨੀ ਦੀਆਂ ਸੀਟਾਂ ਦਾ ਐਲਾਨ ਕਾਂਗਰਸ ਵਲੋਂ ਜਾਰੀ ਕੀਤੀ ਜਾ ਰਹੀ ਪਹਿਲੀ ਸੂਚੀ ਵਿਚ ਆ ਸਕਦਾ ਹੈ। 

ਸੂਤਰਾਂ ਅਨੁਸਾਰ ਕਾਂਗਰਸ ਨੇ ਦੋਆਬਾ ਹਲਕੇ ਵਿਚ ਇੱਕ ਸਰਵੇ ਕਰਵਾਇਆ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਆਦਮਪੁਰ, ਕਰਤਾਰਪੁਰ ਅਤੇ ਫਗਵਾੜਾ ਵਿੱਚ ਕਾਂਗਰਸ ਕਾਫੀ ਕਮਜੋਰ ਦਿਸ ਰਹੀ ਹੈ। ਇਸੇ ਕਾਰਨ ਚਰਨਜੀਤ ਸਿੰਘ ਚੰਨੀ ਨੂੰ ਆਦਮਪੁਰ ਤੋ ਉਮੀਦਵਾਰ ਬਣਾਉਣ ਦਾ ਕਾਂਗਰਸ ਹਾਈਕਮਾਨ ਨੇ ਸੋਚਿਆ ਹੈ । ਕਾਂਗਰਸ ਹਾਈਕਮਾਨ ਦਾ ਮੰਨਣਾ ਹੈ ਕਿ ਸ. ਚਰਨਜੀਤ ਸਿੰਘ ਚੰਨੀ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਹਨ, ਦੋਆਬੇ ਵਿੱਚ ਵੱਡੇ ਪੱਧਰ ਤੇ ਰਵਿਦਾਸੀਆ ਭਾਈਚਾਰੇ ਦਾ ਦਬਦਬਾ ਹੈ। ਚਰਨਜੀਤ ਸਿੰਘ ਚੰਨੀ ਦੇ ਆਦਮਪੁਰ ਤੋ ਲੜਨ ਨਾਲ ਜਿੱਥੇ ਉਹ ਵੱਡੀ ਜਿੱਤ ਹਾਸਲ ਕਰਨਗੇ ਨਾਲ ਹੀ ਦੋਆਬੇ ਦੇ ਹਲਕਿਆਂ ਵਿੱਚ ਵੀ ਇਸ ਲਹਿਰ ਦਾ ਕਾਂਗਰਸ ਨੂੰ ਫਾਇਦਾ ਮਿਲੇਗਾ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਸੀਨੀਅਰ ਕਾਂਗਰਸੀ ਲੀਡਰ ਮਹਿੰਦਰ ਸਿੰਘ ਕੇਪੀ ਜਲੰਧਰ ਵੈਸਟ ਤੋਂ ਟਿਕਟ ਮੰਗ ਰਹੇ ਸਨ। ਕਾਂਗਰਸ ਵੱਲੋਂ ਕਰਵਾਏ ਗਏ ਸਰਵੇ ਵਿਚ ਇਹ ਪਾਇਆ ਗਿਆ ਕਿ ਮੌਜੂਦਾ ਵਿਧਾਇਕ ਸੁਸ਼ੀਲ ਰਿੰਕੂ ਜਲੰਧਰ ਵੈਸਟ ਤੋਂ ਜਿੱਤ ਸਕਦੇ ਹਨ। ਮਹਿੰਦਰ ਸਿੰਘ ਕੇਪੀ ਨੂੰ ਕਾਂਗਰਸ ਹਾਈਕਮਾਨ ਕਰਤਾਰਪੁਰ ਜਾਂ ਫਗਵਾੜੇ ਤੋਂ ਟਿਕਟ ਦੇ ਸਕਦੀ ਹੈ। ਸਵਰਗੀ ਚੋਧਰੀ ਜਗਜੀਤ ਸਿੰਘ ਦੇ ਪੁੱਤਰ ਸੁਰਿੰਦਰ ਚੌਧਰੀ ਜੋ ਕਿ ਇਸ ਸਮੇਂ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਵਿਧਾਇਕ ਹਨ ਦੀ ਟਿਕਟ ਕੱਟੀ ਜਾ ਸਕਦੀ ਹੈ।

Leave a Reply

Your email address will not be published. Required fields are marked *