*ਸੰਯੁਕਤ ਸਮਾਜ ਮੋਰਚਾ ਨੇ 10 ਉਮੀਦਵਾਰਾਂ ਦਾ ਕੀਤਾ ਐਲਾਨ , ਰਾਜੇਵਾਲ ਸਮਰਾਲਾ ਤੋ ਆਪਣੀ ਕਿਸਮਤ ਅਜ਼ਮਾਉਣਗੇ*

पंजाब
Spread the love

ਚੰਡੀਗੜ੍ਹ (ਦਾ ਮਿਰਰ ਪੰਜਾਬ)-ਕਿਸਾਨੀ ਸੰਘਰਸ਼ ਜਦੋਂ ਤੋਂ ਬਾਅਦ ਕੁਝ ਕਿਸਾਨ ਜਥੇਬੰਦੀਆਂ ਵਲੋਂ ਬਣਾਈ ਗਈ ਰਾਜਨੀਤਿਕ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਆਪਣੇ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਹਨਾਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਵਿੱਚ ਪਾਰਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਹਨ ਜਿਨ੍ਹਾਂ ਨੂੰ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਘਨੌਰ ਤੋਂ ਐਡਵੋਕੇਟ ਪ੍ਰੇਮ ਸਿੰਘ ਭੰਗੂ,ਖਡੂਰ ਸਾਹਿਬ ਤੋਂ ਹਰਜਿੰਦਰ ਸਿੰਘ ਟਾਂਡਾ ,ਮੋਹਾਲੀ ਤੋਂ ਰਵਨੀਤ ਸਿੰਘ ਬਰਾੜ ,ਤਰਨਤਾਰਨ ਤੋਂ ਡਾ: ਸੁਖਮਨਦੀਪ ਸਿੰਘ ਢਿੱਲੋਂ ,ਕਰਤਾਰਪੁਰ ਤੋਂ ਰਾਜੇਸ਼ ਕੁਮਾਰ ,ਜੈਤੋ ਤੋਂ ਰਮਨਦੀਪ ਸਿੰਘ ,ਫਿਲੌਰ ਤੋਂ ਅਜੇ ਕੁਮਾਰ ,ਬਲਰਾਜ ਸਿੰਘ ਠਾਕੁਰ ਕਾਦੀਆਂ ਤੋਂ ,ਨਵਦੀਪ ਸੰਘਾ ਮੋਗਾ ਨੂੰ ਤੋਂ ਟਿਕਟ ਦਿੱਤੀ ਗਈ ਹੈ।

Leave a Reply

Your email address will not be published. Required fields are marked *