*ਨੈਸ਼ਨਲ ਸਾਇੰਸ ਡੇਅ ਉੱਤੇ ਇੰਨੋਸੈਂਟ ਦੇ ਵਿਦਿਆਰਥੀਆਂ ਨੇ ਦਿੱਤਾ ਇਨੋਵੇਟਿਵ ਪ੍ਰਤਿਭਾ ਦਾ ਪਰਿਚੈ*

शिक्षा
Spread the love

ਜਲੰਧਰ, 28 ਫਰਵਰੀ (ਦਾ ਮਿਰਰ ਪੰਜਾਬ): ਭਾਰਤੀ ਵਿਗਿਆਨੀ ਸੀ.ਵੀ. ਰਮਨ ਦੀ ਯਾਦ ਵਿੱਚ ਹਰੇਕ ਸਾਲ 28 ਫਰਵਰੀ ਨੂੰ ਮਨਾਏ ਜਾਣ ਵਾਲੇ ਨੈਸ਼ਨਲ ਸਾਇੰਸ ਡੇਅ ਉੱਤੇ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਆਪਣੇ ਇਨੋਵੇਟਿਵ ਆਈਡੀਆਜ਼ ਨਾਲ ਤਿਆਰ ਪ੍ਰੋਜੈਕਟ ਸਮਾਜ ਦੇ ਜ਼ਰੂਰਤਮੰਦ ਲੋਕਾਂ ਨੂੰ ਸਮਰਪਿਤ ਕਰਨ ਦਾ ਸੰਕਲਪ ਕੀਤਾ। ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿੱਚ ਪੜ੍ਹਨ ਵਾਲੇ ਦੱਸਵੀਂ ਜਮਾਤ ਦੇ ਵਿਦਿਆਰਥੀ ਸੇ੍ਰਸ਼ਟ ਵਰਮਾ ਨੇ ‘ਜੈਸ਼ਚਰ ਕੰਟ੍ਰੋਲ ਸਾਈਕਲ ਇੰਡੀਕੇਟਰ’ ਤਿਆਰ ਕੀਤਾ ਹੈ ਤਾਂ ਕਿ ਸਾਈਕਲ ਸਵਾਰ ਹੱਥ ਦੀ ਮੁਵਮੈਂਟ ਅਤੇ ਜੈਸ਼ਚਰ ਦੇ ਮੁਤਾਬਿਕ ਪਿੱਛੇ ਤੋਂ ਆ ਰਹੀ ਗੱਡੀ ਨੂੰ ਸਾਈਕਲ ਦੇ ਪਿੱਛੇ ਲੱਗੀ ਛੋਟੀ ਐਲਈਡੀ ਦੇ ਜ਼ਰੀਏ ਇੰਡੀਕੇਟਰ ਦਿੱਤਾ ਜਾ ਸਕੇ। ਦੱਸਵੀਂ ਜਮਾਤ ਦੇ ਵਿਦਿਆਰਥੀ ਮਨਤਵਿਆ ਨੇ ‘ਵਾਟਰ ਪਾਲਿਊਸ਼ਨ ਇੰਡੀਕੇਟਰ’ ਤਿਆਰ ਕੀਤਾ। ਇਸ ਦੀ ਮਦਦ ਦੇ ਨਾਲ ਪਾਣੀ ਦਾ ਪੀਐੱਚ ਲੈਵਲ, ਆਕਸੀਜਨ ਲੈਵਲ ਅਤੇ ਉਸ ਦੀ ਸ਼ੁੱਧਤਾ ਨੂੰ ਜਾਂਚਿਆ ਜਾ ਸਕਦਾ ਹੈ। ਸੱਤਵੀਂ ਜਮਾਤ ਦੇ ਕੁਸ਼ ਬਾਹਰੀ ਨੇ ‘ਵਾਈਸ ਅਪਰੇਡੇਟ ਸਮਾਰਟ ਡਸਟਬਿਨ’ ਤਿਆਰ ਕੀਤਾ ਜੋ ਖੁਦ ਦੱਸੇਗਾ ਕਿ ਉਸ ਵਿੱਚ ਕਿਸ ਪ੍ਰਕਾਰ ਦਾ ਕੂੜਾ ਕਚਰਾ ਪਾਉਣਾ ਚਾਹੀਦਾ ਹੈ। ਸੱਤਵੀਂ ਜਮਾਤ ਵਿੱਚ ਪੜਨ ਵਾਲੀ ਵਿਦਿਆਰਥੀ ਅਕਾਂਕਸ਼ਾ ਨੇ ਦੱਸਿਆ ਨੇ ‘ਨੋਆਇਸ ਪਾਲਿਊਸ਼ਨ ਕੰਟਰੋਲ’ ਤਿਆਰ ਕੀਤਾ ਹੈ ਜੋ ਇਹ ਦੱਸੇਗਾ ਕਿ ਸ਼ੋਰ ਦਾ ਲੈਵਲ ਕਿੰਨਾ ਕੁ ਹੈ ਅਤੇ ਇਸ ਨਾਲ ਕੀ ਨੁਕਸਾਨ ਹੋ ਸਕਦੇ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਵਿਗਿਆਨ ਸਾਡੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਵਿਗਿਆਨ ਦੇ ਛੋਟੇ-ਛੋਟੇ ਅਵਿਸ਼ਕਾਰ ਸਮਾਜ ਦੇ ਲੋਕਾਂ ਦੀ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਬਦਲਾਅ ਲਿਆ ਸਕਦੇ ਹਨ। ਚਾਰਾਂ ਵਿਦਿਆਰਥੀਆਂ ਦੀ ਚੋਣ ਇੰਸਪਾਇਰ ਮਾਨਕ ਐਵਾਰਡ ਦੇ ਲਈ ਕੀਤੀ ਗਈ ਹੈ। ਹਰੇਕ ਵਿਦਿਆਰਥੀ ਨੂੰ 10,000/- ਨਕਦ ਰਾਸ਼ੀ ਪ੍ਰਦਾਨ ਕੀਤੀ ਗਈ ਤਾਂ ਕਿ ਉਹ ਆਪਣੇ ਪ੍ਰਾਜੈਕਟ ਨੂੰ ਬਿਨਾਂ ਕਿਸੇ ਰੁਕਾਵਟ ਦੇ ਤਿਆਰ ਕਰ ਸਕਣ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਫਿਜ਼ਿਕਸ ਦੇ ਅਧਿਆਪਕ ਅਤੇ ਪ੍ਰੋਜੈਕਟ ਕੋਆਰਡੀਨੇਟਰ ਅਮਿਤ ਕੁਮਾਰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਹਰ ਸੰਭਵ ਯਤਨ ਕਰ ਰਹੇ ਹਨ। ਪਿ੍ਰੰਸੀਪਲ ਰਾਜੀਵ ਪਾਲੀਵਾਲ, ਕਲਚਰਲ ਹੈੱਡ ਸ਼ਰਮੀਲਾ ਨਾਕਰਾ ਤੇ ਸਾਇੰਸ ਵਿਭਾਗ ਦੀ ਐੱਚਓਡੀ ਮੰਜੁਲਿਕਾ ਮਾਰਕ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਸਫ਼ਲਤਾ ਉੱਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਦੇ ਕੇ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ।

 

Leave a Reply

Your email address will not be published. Required fields are marked *