*ਕਰਤਾਰਪੁਰ ਦੇ ਭੋਲੇ ਭਾਲੇ ਦਿਸਣ ਵਾਲੇ ਲਾਲਾ ਜੀ ਦਾ ਸ਼ੈਤਾਨੀ ਕਾਰਨਾਮਾ-ਆਲੂ ਦੇ ਚਿਪਸ ਵੇਚਦੇ ਵੇਚਦੇ ਹੁਣ ਲਾਲਾ ਜੀ ਲੋਕਾਂ ਨੂੰ ਨਜਾਇਜ਼ ਪਲਾਟ ਵੇਚਣ ਲੱਗੇ*

देश पंजाब
Spread the love

ਜਲੰਧਰ/ਕਰਤਾਰਪੁਰ (ਜਸਪਾਲ ਕੈਂਥ): ਕਰਤਾਰਪੁਰ ਦੇ ਮਸ਼ਹੂਰ ਲਾਲਾ ਜੀ ਜਿਹੜੇ ਕਰਿਆਨੇ ਦੀ ਦੁਕਾਨ ਦੇ ਨਾਲ ਨਾਲ ਚਿਪਸ ਵੇਚਦੇ ਹਨ, ਇਸ ਤੋਂ ਇਲਾਵਾ ਆਰਮੀ ਕੰਟੀਨ ਵਿੱਚ ਵੀ ਉਹ ਮਾਲ ਸਪਲਾਈ ਕਰਦੇ ਸਨ ਹੁਣ ਉਹ ਲੋਕਾਂ ਨੂੰ ਨਜਾਇਜ਼ ਕਲੋਨੀ ਕੱਟ ਕੇ ਉਸ ਨੇ ਪਲਾਟ ਵੀ ਵੇਚ ਰਹੇ ਹਨ। ਜੀ ਹਾਂ ਇਹ ਮਾਮਲਾ ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਪੈਂਦੇ ਪਿੰਡ ਕਾਲਵਾਂ ਰੋਡ ਦਾ ਹੈ ਜਿੱਥੇ ਗੈਰ-ਕਾਨੂੰਨੀ ਉਸਾਰੀ ਜਾ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ, ਲਗਭਗ 5 ਏਕੜ ਜ਼ਮੀਨ ਵਿੱਚ ਇੱਕ ਨਜਾਇਜ਼ ਕਲੋਨੀ ਵਿਕਸਤ ਕੀਤੀ ਜਾ ਰਹੀ ਹੈ, ਜਿਸ ਲਈ ਸਬੰਧਤ ਵਿਭਾਗਾਂ ਜਾਂ ਨਗਰ ਕੌਂਸਲ ਤੋਂ ਕੋਈ ਵੀ ‘ਚੇਂਜ ਆਫ ਲੈਂਡ ਯੂਜ਼’ (CLU) ਜਾਂ ਲੋੜੀਂਦੀ ਪ੍ਰਵਾਨਗੀ ਨਹੀਂ ਲਈ ਗਈ।

ਜੇਕਰ ਲਾਲਾ ਜੀ ਦੀ ਗੱਲ ਕੀਤੀ ਜਾਵੇ ਤਾਂ ਲਾਲਾ ਜੀ ਬਹੁਤ ਹੀ ਚਿਹਰੇ ਤੋਂ ਭੋਲੇ ਭਾਲੇ ਲੱਗਦੇ ਹਨ ਪਰ ਹੈ ਬਹੁਤ ਸ਼ੈਤਾਨ , ਲਾਲਾ ਜੀ ਹੁਣ ਤੱਕ ਕਈ ਕਲੋਨੀਆਂ ਖੱਟ ਕੇ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾ ਚੁੱਕੇ ਹਨ। ਲਾਲਾ ਜੀ ਦਾ ਦੂਜਾ ਕੰਮ ਕਰਿਆਨੇ ਦੀ ਦੁਕਾਨ ਦਾ ਹੈ ਜੋ ਕਿ ਕਰਤਾਰਪੁਰ ਵਿੱਚ ਹੀ ਇਸ ਨੇ ਪਾ ਰੱਖੀ ਹੈ ਇੱਥੇ ਉਹ ਹਰਿਆਣੇ ਦੇ ਸਮਾਨ ਦੇ ਨਾਲ ਨਾਲ ਲੋਕਾਂ ਨੂੰ ਆਲੂ ਵਾਲੇ ਚਿਪਸ ਵੀ ਖਲਾਉਂਦੇ ਹਨ। ਜਿਪਸ ਖਲੌਦੇ ਖਿਲਾਉਂਦੇ ਇਹਨਾਂ ਨੂੰ ਯਾਦ ਆ ਗਿਆ ਕਿ ਚਲੋ ਹੁਣ ਆਰਮੀ ਦਾ ਹੀ ਕੰਮ ਕਰ ਲੈਦੇ ਆ ਫਿਰ ਆਰਮੀ ਵਾਲਿਆਂ ਨੂੰ ਮਾਲ ਜਾਲੀ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਆਰਮੀ ਵਾਲਿਆਂ ਨੇ ਇਸ ਨੂੰ ਬੈਨ ਕਰ ਦਿੱਤਾ।

ਆਰਮੀ ਤੋਂ ਰੁਸਿਆ ਹੋਇਆ ਇਹ ਲਾਲਾ ਹੁਣ ਲੋਕਾਂ ਨੂੰ ਸਿੱਧੇ ਤੌਰ ਤੇ ਪਲਾਟ ਕੱਟ ਕੇ ਲੁੱਟਣ ਦੇ ਤੁਰਿਆ ਹੋਇਆ ਹੈ ਪਤਾ ਲੱਗਾ ਹੈ ਕਿ ਕਲੋਨੀ ਬਿਲਕੁਲ ਨਜਾਇਜ਼ ਹੈ ਤੇ ਦੱਸ ਰਿਹਾ ਹੈ ਕਿ ਸਰਕਾਰੀ ਕਾਗਜ ਪੂਰੇ ਕਰ ਲਏ ਗਏ ਹਨ। ਇੱਕ ਪਲਾਟ ਦੀ ਕੀਮਤ ਲੱਖਾਂ ਰੁਪਏ ਵਿੱਚ ਦੱਸ ਰਿਹਾ ਹੈ ਇਹ ਲਾਲਾ ਜੀ।

ਲਾਲਾ ਜੀ ਦੇ ਹੋਰ ਕਾਰਨਾਮੇ – ਕੀ ਦੱਸੀਏ ਤੁਹਾਨੂੰ ਲਾਲਾ ਜੀ ਦੀ ਹੋਰ ਵੀ ਕਰਤੂਤਾਂ ਬਾਰੇ , ਲਾਲਾ ਜੀ ਬਾਰੇ ਪਤਾ ਲੱਗਾ ਹੈ ਕਿ ਸਰਕਾਰ ਦਾ ਨਵਾਂ ਟੈਕਸ ਜਿਹਨੂੰ ਜਿਸ ਨੂੰ ਜੀਐਸਟੀ ਕਹਿੰਦੇ ਹਨ ਉਹ ਵੀ ਇਹ ਦੱਬਣ ਤੇ ਲੱਗਿਆ ਹੋਇਆ ਹੈ, ਬਿਨਾਂ ਜੀਐਸਟੀ ਤੋਂ ਹੀ ਸਾਰੇ ਕੰਮ ਕੀਤੇ ਜਾ ਰਹੇ ਹਨ ਲਾਲਾ ਜੀ ਹੱਸਦੇ ਤਾਂ ਬਹੁਤ ਸੋਹਣਾ ਹਨ ਪਰ ਦਿਲ ਵਿੱਚ ਹਰੇਕ ਨੂੰ ਠਗਣ ਦਾ ਵਿਚਾਰ ਰੱਖਦੇ ਹਨ। ਨਜਾਇਜ਼ ਪਲਾਟਾਂ ਨੂੰ ਵੇਚ ਕੇ ਕਮਾਇਆ ਗਿਆ ਕਾਲਾ ਪੈਸਾ ਇਹ ਕਹਿ ਕੇ ਚਿੱਟਾ ਕੀਤਾ ਜਾਂਦਾ ਹੈ ਕਿ ਲਾਲਾ ਜੀ ਨੇ ਵੱਡੇ ਪੱਧਰ ਤੇ ਆਲੂ ਵਾਲੇ ਚਿਪਸ ਵੇਚੇ ਹਨ ਇਹ ਸਭ ਕਿਤਾਬਾਂ ਤੇ ਚੜਾ ਦਿੱਤਾ ਜਾਂਦਾ ਹੈ 

ਖ਼ਰੀਦਦਾਰਾਂ ਨਾਲ ਧੋਖਾਧੜੀ ਦਾ ਖ਼ਦਸ਼ਾ

ਦੋਸ਼ ਲਾਇਆ ਜਾ ਰਿਹਾ ਹੈ ਕਿ ਕਲੋਨਾਈਜ਼ਰ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਪਲਾਟ ਵੇਚੇ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਲੋਨੀ ਪੂਰੀ ਤਰ੍ਹਾਂ ਮਨਜ਼ੂਰਸ਼ੁਦਾ ਹੈ, ਜਦਕਿ ਜ਼ਮੀਨੀ ਹਕੀਕਤ ਇਸ ਤੋਂ ਉਲਟ ਹੈ। ਕਲੋਨੀ ਵਿੱਚ ਨਾ ਤਾਂ ਸੀਵਰੇਜ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਪੀਣ ਵਾਲੇ ਸਾਫ਼ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਕੋਈ ਨਕਸ਼ਾ ਪਾਸ ਹੈ। ਅਜਿਹੀ ਸਥਿਤੀ ਵਿੱਚ ਨਿਵੇਸ਼ਕਾਂ ਨੂੰ ਭਵਿੱਖ ਵਿੱਚ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।

“ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (PAPRA) ਦੇ ਤਹਿਤ ਤੁਰੰਤ ਕਾਰਵਾਈ ਕਰਦੇ ਹੋਏ ਕਲੋਨਾਈਜ਼ਰਾਂ ਖਿਲਾਫ਼ ਐਫ.ਆਈ.ਆਰ. ਦਰਜ ਹੋਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਗੈਰ-ਕਾਨੂੰਨੀ ਉਸਾਰੀ ਨੂੰ ਤੁਰੰਤ ਢਾਹ ਕੇ ਭਾਰੀ ਜੁਰਮਾਨਾ ਵਸੂਲਿਆ ਜਾਵੇ।”

— ਆਰ.ਟੀ.ਆਈ. ਐਕਟਿਵਿਸਟ, ਜਲੰਧਰ

ਸਖ਼ਤ ਕਾਰਵਾਈ ਦੀ ਮੰਗ

ਜਲੰਧਰ ਦੇ ਇੱਕ ਆਰ.ਟੀ.ਆਈ. ਐਕਟਿਵਿਸਟ ਨੇ ਇਸ ਸਬੰਧੀ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ‘ਪਾਪਰਾ’ (PAPRA) ਐਕਟ 1995 ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਅਪੀਲ ਕੀਤੀ ਹੈ ਕਿ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਵਾਲੇ ਅਜਿਹੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਨਜਾਇਜ਼ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ।

ਇਸ ਤੋਂ ਇਲਾਵਾ ਆਰਟੀਆਈ ਐਕਟੀਵਿਸਟ ਨੇ ਆਮਦਨ ਕਰ ਵਿਭਾਗ ਨੂੰ ਵੀ ਮੰਗ ਕੀਤੀ ਹੈ ਕਿ ਲਾਲਾ ਜੀ ਨੇ 18 ਕਲੋਨੀਆਂ ਨਜਾਇਜ਼ ਕੱਟ ਕੇ ਜਿਹੜਾ ਉਹ ਧਨ ਕਮਾਇਆ ਉਸ ਪੈਸੇ ਨੂੰ ਆਪਣੇ ਕੋਲ ਕਿਵੇਂ ਰੱਖ ਲਿਆ ਅਤੇ ਕਾਲੇ ਤੋਂ ਚਿੱਟਾ ਕਿਵੇਂ ਕਰ ਲਿਆ। 

Leave a Reply

Your email address will not be published. Required fields are marked *