ਮੁੱਲਾਂਪੁਰ ਦਾਖਾ,30 ਜਵਵਰੀ(ਦਾ ਮਿਰਰ ਪੰਜਾਬ)—ਜਿਸ ਤਰਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਦਾਖੇ ਦੇ ਐਨ ਆਰ ਆਈਜ਼ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਸ ਐਚ ਫੂਲਕਾ ਨੂੰ ਵੱਡੇ ਫਰਕ ਨਾਲ ਜਿੱਤ ਦਰਜ ਕਰਵਾ ਕੇ ਵਿਧਾਨ ਸਭਾ ਭੇਜਿਆ ਸੀ ਇਸ ਤਰਜ ਤੇ ਇਸ ਵਾਰ ਹਲਕੇ ਦਾਖੇ ਦੇ ਸੂਝਵਾਨ ਵੋਟਰ ਕਾਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜਿੱਤ ਦਰਜ ਕਰਵਾ ਕੇ ਵਿਧਾਨ ਸਭਾ ਭੇਜਣਗੇ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਗਿੱਲ ਨੇ ਕੈਪਟਨ ਸੰਧੂ ਦੇ ਮੁੱਖ ਦਫਤਰ ਮੁੱਲਾਂਪੁਰ ਦਾਖਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਕੈਪਟਨ ਸੰਧੂ ਨੇ ਇਹਨਾ ਐਨ ਆਰ ਆਈਜ਼ ਨੂੰ ਪੂਰਨ ਭਰੋਸਾ ਦਿੱਤਾ ਕਿ ਸੂਬੇ ਵਿਚ ਫੇਰ ਤੋ ਕਾਗਰਸ ਸਰਕਾਰ ਬਣਨ ਤੇ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੀਆਂ ਜਾਇਦਾਦਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਜਦੋ ਵੀ ਉਹ ਆਪਣੇ ਪੰਜਾਬ ਦੀ ਧਰਤੀ ਤੇ ਕੈਨੇਡਾ ਜਾ ਅਮਰੀਕਾ ਤੋ ਆਇਆ ਕਰਨਗੇ ਤਾਂ ਉਹਨਾ ਨੂੰ ਕਦੇ ਵੀ ਕੋਈ ਦੁੱਖ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਇੰਦਰਪਾਲ ਕੌਰ ਗਿੱਲ ਨੇ ਹਲਕੇ ਦਾਖੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਆਪਣੇ ਹਲਕੇ ਦਾ ਵਿਕਾਸ ਜਰੂਰੀ ਹੈ ਤਾਂ ਇਸ ਵਾਰ ਵੋਟ ਹੱਥ ਪੰਜੇ ਤੇ ਪਾਈ ਜਾਵੇ । ਇਸ ਮੌਕੇ ਸਮੂਹ ਐਨ ਆਰ ਆਈਜ਼ ਨੇ ਕੈਪਟਨ ਸੰਧੂ ਦੇ ਹੱਕ ਵਿੱਚ ਵੋਟ ਪਾਉਣ ਲਈ ਬੇਨਤੀ ਕੀਤੀ। ਇਸ ਮੌਕੇ ਇੰਦਰਪਾਲ ਕੌਰ ਗਿੱਲ,ਰੁਪਿੰਦਰ ਕੌਰ ਗਿੱਲ,ਸਰਬਜੀਤ ਕੌਰ,ਕਿਰਨਜੀਤ ਕੌਰ ਅਤੇ ਬਲਰਾਜ ਸਿੰਘ ਆਦਿ ਹਾਜਰ ਸਨ।





