ਢਿਲਵਾਂ (ਦਾ ਮਿਰਰ ਪੰਜਾਬ)-ਡਾ: ਰਾਜਵਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਗੁਰਦਿਆਲ ਸਿੰਘ ਸੀਨੀਅਰ ਮੈਡੀਕਲ ਅਫਸਰ, ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੀ ਰਹਿਨੁਮਾਈ ਹੇਠ ਸੀ. ਸੈ. ਸਕੂਲ ਢਿਲਵਾਂ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ । ਇਸ ਮੌਕੇ ਜਸਵਿੰਦਰ ਸਿੰਘ, ਸੰਦੀਪ ਸਿੰਘ ਅਪਥਾਲਮਿਕ ਅਫ਼ਸਰ ਅਤੇ ਡਾ ਗੌਰਵ ਸਕੂਲ ਹੈਲਥ ਟੀਮ ਦੁਆਰਾ ਅੱਖਾਂ ਦੀਆਂ ਬੀਮਾਰੀਆਂ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਅੱਖਾਂ ਦੀ ਜਾਂਚ ਵੀ ਕੀਤੀ ਗਈ । ਅੱਜ ਕੁਲ 210 ਬੱਚਿਆਂ ਦਾ ਚੈੱਕਅਪ ਕੀਤਾ ਗਿਆ ਜਿਨ੍ਹਾਂ ਵਿੱਚੋਂ 25 ਬੱਚਿਆਂ ਦੀ ਨਜ਼ਰ ਕਮਜ਼ੋਰ ਪਾਈ ਗਈ, ਲੋੜਵੰਦ ਮਰੀਜ਼ਾਂ ਨੂੰ ਦਾਰੂ ਅਤੇ ਦਵਾਈ ਦਿੱਤੀ ਗਈ । ਇਸ ਸਮੇਂ ਡਾ. ਪ੍ਰੀਤਮ ਦਾਸ ਮੈਡੀਕਲ ਅਫ਼ਸਰ ਡੇਂਟਲ, ਬਿਕਰਮਜੀਤ ਸਿੰਘ ਬਲਾਕ ਐਕਸਟੈਂਸਨ ਐਜੂਕੇਟਰ, ਪ੍ਰਿੰਸੀਪਲ ਅਮਰੀਕ ਸਿੰਘ, ਅੰਜੂ ਬਾਲਾ, ਅਤੇ ਸਟਾਫ ਹਾਜ਼ਰ ਸਨ ।





