ਪੈਰਿਸ 30 ਜੁਲਾਈ ( ਭੱਟੀ ਫਰਾਂਸ ) ਪੈਰਿਸ ਤੋਂ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਪਰਧਾਨ ਲਖਵਿੰਦਰ ਸਿੰਘ ਮੁਲਤਾਨੀ, ਸਰਪਰਸਤ ਜਸਵੰਤ ਸਿੰਘ ਭਦਾਸ ਦੇ ਸਪੁੱਤਰ ਹਰਿੰਦਰਪਾਲ ਸਿੰਘ ਸੇਠੀ, ਸੀਨੀਅਰ ਮੀਤ ਪਰਧਾਨ ਸੰਦੀਪ ਵਡਾਲਾ , ਫੈਡਰੇਸ਼ਨ ਮੈਬਰ ਸੰਨੀ ਘੋਤੜਾ, ਸੀਨੀਅਰ ਮੇਬਰ ਨਿੱਕਾ ਗੁਰਦਾਸਪੁਰ, ਸੈਕਟਰੀ ਅਜੀਤ ਲੰਬੜ, ਮਿੰਟੂ ਬੋਦੀ, ਜੌਨੀ ਕੁਮਰਾਵਾ, ਮਨੀ ਵਡਾਲਾ , ਸੰਨੀ ਜੱਬੋ , ਪਿੰਦਾ ਅਤੇ ਵਿੱਕੀ ਆਦਿ ਨੇ ਸਾਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਹੜਾ ਟੂਰਨਾਮੈਂਟ ਅਸੀਂ ਇਕੱਤੀ ਜੁਲਾਈ ਨੂੰ ਕਰਵਾ ਰਹੇ ਹਾਂ ਉਸਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਚੱਲ ਰਹੀਆਂ ਹਨ । ਫਰਾਂਸ ਦੇ ਦਰਸ਼ਕਾ ਖਿਡਾਰੀਆਂ ਅਤੇ ਫਰਾਂਸ ਦੇ ਸਮੂਹ ਕਲੱਬਾ ਦੇ ਪਰਬੰਧਕਾ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਹੁੰਮ ਹੁਮਾ ਕੇ ਟੂਰਨਾਮੈਂਟ ਵਾਲੇ ਦਿਨ ਗਰਾਊਂਡ ਵਿੱਚ ਪਹੁੰਚੋ ਅਤੇ ਪਰਬੰਧਕਾ ਦੀ ਹੌਸਲਾ ਹਫਜਾਈ ਕਰੋ । ਇਹ ਟੂਰਨਾਮੈਂਟ ਸਾਡਾ ਇਕੱਲਿਆ ਦਾ ਨਾ ਹੋ ਕੇ ਤੁਹਾਡਾ ਸਭਨਾਂ ਦਾ ਸਾਝਾ ਖੇਡ ਮੇਲਾ ਹੈ।





