*ਪਰਗਟ ਸਿੰਘ ਨੇ ਚੋਣ ਪ੍ਰਚਾਰ ਵਿੱਚ ਲ਼ਿਆਂਦੀ ਹਨੇਰੀ ,ਕੁੱਕੜ ਪਿੰਡ ਵਾਸੀਆਂ ਨੇ ਪਰਗਟ ਸਿੰਘ ਨੂੰ ਲੱਡੂਆਂ ਨਾਲ ਤੋਲਿਆ*

पंजाब
Spread the love

ਜਲੰਧਰ 1 ਫਰਵਰੀ (ਦਾ ਮਿਰਰ ਪੰਜਾਬ ) ਜਲੰਧਰ ਕੈਂਟ ਹਲਕੇ ਦੇ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਵਲੋਂ ਹਲਕੇ ਦੇ ਪਿੰਡਾਂ ਅਤੇ ਕਾਲੋਨੀਆਂ ਦੇ ਤੂਫਾਨੀ ਦੌਰੇ ਕੀਤੇ ਜਾ ਰਹੇ ਹਨ। ਉਨ੍ਹਾਂ ਵਲੋਂ ਚੋਣ ਪ੍ਰਚਾਰ ਵਿੱਚ ਲਿਆਂਦੀ ਹਨੇਰੀ ਨੇ ਵਿਰੋਧੀਆਂ ਦੇ ਸਾਹ ਸੂਤ ਦਿੱਤੇ ਹਨ। ਪਰਗਟ ਸਿੰਘ ਵਲੋਂ ਜਲੰਧਰ ਕੈਂਟ, ਕੋਟ ਕਲਾਂ, ਕੁੱਕੜ ਪਿੰਡ, ਅਲੀਪੁਰ (ਕ), ਕਾਸਮਪੁਰ, ਰਹਿਮਾਨ ਪੁਰ, ਭੋਡੇ ਸਪਰਾਏ, ਚੰਨਣਪੁਰ, ਭੂਰ ਮੰਡੀ, ਗੁਰਜੀਤ ਨਗਰ, ਅਰਬਨ ਅਸਟੇਟ ਫੇਜ਼-2 ਅਤੇ ਗੁਰੂ ਨਗਰ ਵਿੱਚ ਵੱਖ ਵੱਖ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਕੁੱਕੜ ਪਿੰਡ ਵਾਸੀਆਂ ਵਲੋਂ ਪਰਗਟ ਸਿੰਘ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਤੇ ਕੁੱਕੜ ਪਿੰਡ ਦੀ ਪੰਚਾਇਤ ਨੇ ਭਰੋਸਾ ਦਿੱਤਾ ਕਿ ਪਰਗਟ ਸਿੰਘ ਵਲੋਂ ਪਿੰਡਾਂ ਵਿੱਚ ਕੀਤੇ ਵਿਕਾਸ ਨੂੰ ਸਾਹਮਣੇ ਰੱਖਦੇ ਹੋਏ ਵੱਡੀ ਲੀਡ ਨਾਲ ਜਿੱਤ ਦੁਆਈ ਜਾਵੇਗੀ। ਪਰਗਟ ਸਿੰਘ ਨੇ ਜਲੰਧਰ ਕੈਂਟ ਦੇ ਵਾਰਡ ਨੰਬਰ 4 ਭੂਰ ਮੰਡੀ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਉਨ੍ਹਾਂ ਭੂਰ ਮੰਡੀ ਵਾਸੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਭੂਰ ਮੰਡੀ ਦੀਆਂ ਔਰਤਾਂ ਵਲੋਂ ਪਰਗਟ ਸਿੰਘ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ।

 

Leave a Reply

Your email address will not be published. Required fields are marked *