*ਪਿੰਡ ਰਕਬਾ ਵਿਖੇ ਮਹਿਲਾ ਕਾਂਗਰਸੀ ਜਿਲ੍ਹਾ ਪ੍ਰਧਾਨ ਰਿੱਪੂ ਗਿੱਲ ਨੇ ਕੀਤਾ ਚੋਣ ਪ੍ਰਚਾਰ*

Uncategorized
Spread the love

ਮੁੱਲਾਂਪੁਰ ਦਾਖਾ 02 ਫਰਵਰੀ (ਦਾ ਮਿਰਰ ਪੰਜਾਬ ) – 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਆਗੂਆਂ ਨੇ ਚੋਣ ਅਖਾੜਾ ਮਘਾ ਦਿੱਤਾ ਹੈ, ਜਿਸਦੀ ਲੜੀ ਤਹਿਤ ਅੱਜ ਮਹਿਲਾ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਮੈਡਮ ਹਰਪ੍ਰੀਤ ਕੌਰ ਰਿੱਪੂ ਗਿੱਲ ਨੇ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਪਿੰਡ ਰਕਬਾ ਵਿਖੇ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨਾਲ ਕਾਂਗਰਸ ਦੀ ਸੈਕਟਰੀ ਤਜਿੰਦਰ ਕੌਰ ਰਕਬਾ, ਜਿਲ੍ਹਾ ਮੀਤ ਪ੍ਰਧਾਨ ਜਸਵੀਰ ਕੌਰ ਸੱਗੂ, ਬਲਾਕ ਪ੍ਰਧਾਨ ਸਰਬਜੀਤ ਕੌਰ ਨਾਹਰ ਸਮੇਤ ਹੋਰ ਵੀ ਪਿੰਡ ਦੀਆਂ ਮਹਿਲਾਵਾਂ ਵੱਡੀ ਗਿਣਤੀ ਵਿੱਚ ਹਾਜਰ ਸਨ। ਇਸ ਮੌਕੇ ਰਿੱਪੂ ਗਿੱਲ ਨੇ ਕਿਹਾ ਕਿ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਦਾਲ ਨਹੀਂ ਗਲਣ ਵਾਲੀ ਕਿਉਂਕਿ ਆਮ ਆਦਮੀ ਪਾਰਟੀ ਤਾਂ ਬਰਸਾਤੀ ਡੱਡੂ ਦੀ ਤਰਾਂ ਹੈ ਜਦੋਂ ਚੋਣਾਂ ਨੇੜੇ ਹੁੰਦੀਆਂ ਤਾਂ ਪ੍ਰਗਟ ਹੋ ਜਾਂਦੇ ਹਨ, ਬਾਕੀ ਪੰਜ ਸਾਲ ਲੋਕਾਂ ਨੂੰ ਆਪਣੀ ਹਵਾ ਤੱਕ ਨਹੀਂ ਦਿਖਾਉਂਦੇ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪੰਜਾਬ ਵਿਚ ਕੋਈ ਵਜੂਦ ਨਹੀਂ ਰਿਹਾ ਅਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਲੋਕ ਬਿਲਕੁੱਲ ਸਿਫਾਇਆ ਕਰ ਦੇਣਗੇ। ਉਨਾਂ ਕਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ।

Leave a Reply

Your email address will not be published. Required fields are marked *