*ਪਿੰਡ ਜੱਸੋਵਾਲ ਵਿਖੇ ਪੂਰਾ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲਿਆ ਹੋਵੇਗਾ ਪੂਰਾ ਮਾਣ ਸਤਿਕਾਰ – ਕੈਪਟਨ ਸੰਧੂ*

Uncategorized
Spread the love

ਮੁੱਲਾਂਪੁਰ ਦਾਖਾ / ਚੌਕੀਮਾਨ 02 ਫਰਵਰੀ (ਦਾ ਮਿਰਰ ਪੰਜਾਬ ) – ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਹਲਕਾ ਦਾਖਾ ਦੇ ਨਾਮਵਰ ਪਿੰਡ ਜੱਸੋਵਾਲ ਵਿਖੇ ਇੱਕ ਪੂਰੇ ਅਕਾਲੀ ਪਰਿਵਾਰ ਨੇ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਜਿਨ੍ਹਾਂ ਨੂੰ ਕੈਪਟਨ ਸੰਧੂ ਨੇ ਸ਼ਾਮਲ ਕਰਦਿਆਂ ਜੀ ਆਇਆ ਆਖਦਿਆ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਇਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸ਼ਾਮਲ ਹੋਣ ਵਾਲਿਆਂ ਵਿੱਚ ਜਰਨੈਲ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ ਮਿੰਟੂ ਆਦਿ।
ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ 111 ਦਿਨਾਂ ਵਿੱਚ ਲਏ ਵੱਡੇ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਧੜਾਧੜ ਕਾਂਗਰਸ ਪਾਰਟੀ ਅੰਦਰ ਸ਼ਾਮਲ ਹੋ ਰਹੇ ਹਨ, ਕਿਉਂਕਿ ਨੌਜਵਾਨਾਂ ਦਾ ਭਵਿੱਖ ਕਾਂਗਰਸ ਪਾਰਟੀ ਹੀ ਸੰਵਾਰ ਸਕਦੀ ਹੈ, ਉਨ੍ਹਾਂ ਕਿਹਾ ਕਿ ਜੇਕਰ ਹਲਕਾ ਵਾਸੀਆਂ ਦੇ ਅਸੀਰਵਾਦ ਸਦਕਾ ਉਹ ਬਤੌਰ ਵਿਧਾਇਕ ਬਣ ਗਏ ਤੇ ਚਰਨਜੀਤ ਸਿੰਘ ਚੰਨੀ ਦੀ ਹੋਈ ਸਰਕਾਰ ਤਾਂ ਹਲਕਾ ਦਾਖਾ ਫਿਰ ਦੇਖਿਓ ਕਿੱਦਾ ਵਿਕਾਸ ਕਾਰਜ ਹੁੰਦੇ ਹਨ ਤੇ ਨੌਜਵਾਨਾਂ ਨੂੰ ਨੌਕਰੀ ਮੁਹੱਈਆਂ ਹੁੰਦੀ ਹੈ।

Leave a Reply

Your email address will not be published. Required fields are marked *